ਬਟਾਲਾ ੭ ਸਤੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਜ਼ਿਲਾ ਪੱਧਰ ਤੇ ਹੋਏ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਿਲਾ ਟੇਕ ਸਿੰਘ ਦਾ ਵਿਦਿਆਰਥੀ ਅਮਿਤ ਕੁਮਾਰ ਇੰਸਪਾਅਰ ਐਵਾਰਡ ਲਈ ਚੁਣਿਆ ਗਿਆ ।ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਾਹਲ ਨੇ ਦੱਸਿਆ ਕਿ ਅੱਠਵੀ ਜਮਾਤ ਦੇ ਇਹ ਹੋਣਹਾਰ ਵਿਦਿਆਰਥੀ ਦੀ ਚੋਣ ਹੋਣ ਉਪਰੰਤ ਸਕੁਲ ਪੁੱਜਣ ਤੇ ਭਰਵਾ ਸਵਾਗਤ ਕੀਤਾ ਗਿਆ। ਉਹਨਾਂ ਇਸ ਵਿਦਿਆਰਥੀ ਦੀ ਚੋਣ ਲਈ ਮੈਡਮ ਜਸਵਿੰਦਰ ਕੌਰ ਵੱਲੋ ਕਰਵਾਈ ਗਈ ਸਖਤ ਮਿਹਨਤ ਲਈ ਉਹਨਾਂ ਦੀ ਸਲਾਘਾ ਕੀਤੀ ਗਈ ।ਇਸ ਮੌਕੇ ਤੇ ਮੈਡਮ ਜਸਵਿੰਦਰ ਕੌਰ, ਸਮਿੰਦਰ ਸਿੰਘ ਮੈਥ ਮਾਸਟਰ, ਨਵਜੋਤ ਸਿੰਘ ਏ.ਸੀ.ਟੀ. ਟੀਚਰ, ਮੈਡਮ ਦੀਪਾਲੀ ਮੈਥ ਮਿਸਟਰੈਸ ਆਦਿ ਹਾਜ਼ਰ ਸਨ
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …