ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) – ਰਾਸਟਰੀ ਮਾਧਮਿਕ ਸਿਖਿਆ ਅਧੀਨ ਡਾਈਟ ਗੁਰਦਾਸਪੁਰ ਵਿਖੇ ਅੰਗਰੇਜੀ ਵਿਸੇ ਦੇ ਅਧਿਆਪਕਾਂ ਦਾ ਤਿੰਨ ਰੋਜਾ ਸੈਮੀਨਾਰ ਲਗਾਇਆ ਗਿਆ।ਪ੍ਰਿੰਸੀਪਲ ਸੁਖਦੇਵ ਸਿੰਘ ਕਾਹਲੋ ਦੀ ਦੇਖ ਰੇਖ ਅਧੀਨ ਲਗਾਏ ਮਿਤੀ 4 ਸਤੰਬਰ ਤੋ 6 ਸਤੰਬਰ ਤੱਕ ਦੇ ਤਿੰਨ ਰੋਜਾ ਸੈਮਨਾਰ ਵਿਚ ਗੁਰਦਾਸਪੁਰ ਜਿਲੇ ਦੇ ਵੱਖ ਵੱਖ ਬਲਾਕਾ ਦੇ ਅੰਗਰੇਜੀ ਅਧਿਆਪਕਾਂ ਨੇ ਹਿੱਸਾ ਲਿਆ। ਇਸ ਤਿੰਨ ਰੋਜਾ ਅੰਗਰੇਜੀ ਵਿਸੇ ਦੇ ਸੈਮੀਨਾਰ ਦਾ ਮੁਖ ਮਕਸਦ ਅੰਗਰੇਜੀ ਵਿਸੇ ਦੀ ਪੜਾਈ ਨੂੰ ਸੋਖਿਆਂ ਕਰਨਾ ਸੀ ਤਾਂ ਜੋ ਇਹ ਵਿਸਾ ਬੱਚਿਆਂ ਨੂੰ ਬੋਝਲ ਤੇ ਉਕਾ’ ਨਾ ਲੱਗੇ, ਪੰਜਾਬ ਇੰਗਲਿਸ ਲੈਗੁਇਜ ਟੀਚਿੰਗ ਇੰਨਸੀਏਟਿਵ (ਪੈਲਟੀ) ਦੇ ਬਲਾਕ -1 ਦਾ ਗੇੜ ਪੂਰਾ ਕੀਤਾ ਗਿਆ ।ਰਿਸੋਰਸ ਪਰਸਨ ਪ੍ਰੇਮ ਪਾਲ ਧਾਰੀਵਾਲ ਤੇ ਨਰਿੰਦਰ ਸਿੰਘ ਬਿਸਟ ਨੇ ਅਧਿਆਪਕਾਂ ਨੂੰ ਵਡਮੁੱਲੇ ਵਿਚਾਰ ਦੇਣ ਨਾਲ ਕਲਾਸ ਰੂਮ ਕ੍ਰਿਰਿਆਵਾਂ ਜਿਵੇ ਕਲਾਸ ਰੂਮ ਡਿਸਪਲੇ, ਬਲੈਕ ਬੋਰਡਵਰਕ, ਬੋਰਡ ਪਲਾਨ, ਟੈਕਨੀਕਲ ਫਾਰ ਟੀਚਿੰਗ ਵੋਕੈਬਲਰੀ, ਕਨਸੈਪਟ ਚੰਕਿੰਗ ਕੁਐਸਚਨਰ, ਸੀ ਪੀ ਸੀ ਟਾਸਕ ਆਦਿ ਬਾਰੇ ਦੱਸਿਆ । ਬ੍ਰਿਟਿਸ ਕੌਸਲ ਦੀ ਆਸਟ੍ਰੇਲੀਆਂ ਤੋ ਪਹੁੰਚੀ ਟੀਮ ਇੰਚਾਰਜ ਮੈਡਮ ਪ੍ਰਿਅੰਕਾ ਨੇ ਅਧਿਆਪਕਾਂ ਸਬੰਧਨ ਕਰਦਿਆ ਕਿਹਾ ਕਿ ਕਲਾਸ ਰੂਮ ਵਿਚ ਸਹਾਇਕ ਸਮੱਗਰੀ ਨਾਲ ਜੇਕਰ ਬੱਚਿਆਂ ਨੂੰ ਸਿਖਿਆ ਦਿਤੀ ਜਾਵੇਤਾਂ ਅੰਗਰੇਜੀ ਵਿਸੇ ਨੂੰ ਰੌਚਕ ਬਣਾਇਆ ਜਾ ਸਕਦਾ ਹੈ। ਰਿਸੋਰਸ ਪਰਸਨ ਤੋ ਇਲਾਵਾ ਬਲਾਕਾਂ ਤੋ ਪਹੁੰਚੇ ਅਧਿਆਪਕਾ ਵਿਚ ਰਾਕੇਸ ਕੁਮਾਰ, ਸਰਬਜੀਤ ਕੌਰ, ਜਗਦੀਸ ਕੌਰ, ਜਸਪੀ੍ਰਤ ਸੰਧੂ, ਗੌਮਤੀ, ਕਾਜਲ ਨਈਅਰ, ਨਵਦੀਜ ਕੌਰ ਹਾਜਰ ਸਨ । ਬ੍ਰਿਟਿਸ ਕੌਸਲ ਦੀ ਮੈਬਰ ਵੱਲੋ ਸੈਮੀਨਾਰ ਦੇ ਪ੍ਰਬੰਧ ਤੇ ਕਰਵਾਏ ਪਾਠ ਕ੍ਰਮ ਤੇ ਤਸੱਲੀ ਦਾ ਪ੍ਰਗਟਾਅ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …