Monday, May 5, 2025
Breaking News

ਆਲਾ ਦੁਆਲਾ ਸਾਫ਼ ਰਹੇਗਾ ਤਾਂ ਕੰਮ ਕਰਨ `ਚ ਰੁਚੀ ਵਧੇਗੀ- ਥਾਣਾ ਮੁਖੀ ਸਰਬਜੀਤ ਕੌਰ

ਸਵੱਛ ਭਾਰਤ ਮਿਸ਼ਨ ਤਹਿਤ ਐਸ.ਐਚ.ਓ ਨੇ ਬਦਲੀ ਥਾਣੇ ਦੀ ਨੁਹਾਰ
ਭੀਖੀ/ਮਾਨਸਾ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਵੱਛ ਭਾਰਤ ਮਿਸ਼ਨ ਤਹਿਤ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਵਲੋਂ ਥਾਣੇ ਦੀ ਸਫ਼ਾਈ ਕੀਤੀ ਗਈ PUNJ0204201908ਅਤੇ ਕਬਾੜ ਨੂੰ ਸੰਭਾਲ ਕੇ ਥਾਣੇ ਨੁਹਾਰ ਬਦਲੀ ਗਈ।ਸਮੂਹ ਪੁਲਿਸ ਮੁਲਾਜ਼ਮਾਂ ਨੇ ਸਵੇਰ ਤੋਂ ਥਾਣਾ ਇੰਚਾਰਜ ਦੀ ਅਗਵਾਈ `ਚ ਸਫ਼ਾਈ ਮੁਹਿੰਮ ਚਲਾਈ।
         ਥਾਣਾ ਸਿਟੀ-2 ਮਾਨਸਾ ਦੇ ਥਾਣਾ ਮੁਖੀ ਸਰਬਜੀਤ ਕੌਰ ਨੇ ਕਿਹਾ ਕਿ ਸਫ਼ਾਈ ਹੋਣ ਨਾਲ ਥਾਣੇ ਦੀ ਨੁਹਾਰ ਬਦਲ ਗਈ ਹੈ।ਉਨ੍ਹਾਂ ਕਿਹਾ ਕਿ ਕਬਾੜ `ਚ ਬਾਰਿਸ਼ ਆਦਿ ਦਾ ਪਾਣੀ ਖੜਨ ਨਾਲ ਬੀਮਾਰੀਆਂ ਫੈਲਣ ਦਾ ਡਰ ਲੱਗਿਆ ਰਹਿੰਦਾ ਹੈ।ਉਹਨਾਂ ਕਿਹਾ ਕਿ ਜੇਕਰ ਸਾਡਾ ਆਲਾ ਦੁਆਲਾ ਸਾਫ਼ ਰਹੇਗਾ ਤਾਂ ਕੰਮ ਵਿੱਚ ਰੁਚੀ ਵਧੇਗੀ ਤੇ ਬੀਮਾਰੀਆਂ ਤੋਂ ਵੀ ਬਚਾਅ ਹੋਵੇਗਾ।
       ਉਨ੍ਹਾਂ ਕਿਹਾ ਕਿ ਥਾਣੇ `ਚ ਇਸ ਮੁਹਿੰਮ ਤਹਿਤ ਹੀ ਹਵਾ ਸ਼ੁਧ ਕਰਨ ਵਾਲੇ ਪੌਦੇ ਲਗਾਏ ਜਾਣਗੇ ਤੇ ਥਾਣੇ ਦੀਆਂ ਦੀਵਾਰਾਂ `ਤੇ ਸਮਾਜਿਕ ਚੇਤਨਾ ਵਾਲੇ ਸੰਦੇਸ਼ ਲਿਖਵਾਏ ਜਾਣਗੇ।ਇਨਸਾਫ਼ ਦੀ ਉਮੀਦ ਲੈ ਕੇ ਆਉਣ ਵਾਲਿਆਂ ਨੂੰ ਸੁਰੱਖਿਅਤ ਮਾਹੌਲ ਮਿਲੇਗਾ।

Check Also

ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …

Leave a Reply