ਫਾਜਿਲਕਾ, 12 ਸਿਤੰਬਰ (ਵਿਨੀਤ ਅਰੋੜਾ) – ਸੀ.ਜੇ.ਐਮ ਵਿਕਰਾਂਤ ਗਰਗ ਨੇ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਛੇਤੀ ਅਤੇ ਆਸਾਨ ਨੀਆਂ ਦਵਾਉਣ ਦੇ ਨਾਲ ਨਾਲ ਹਰ ਮਹੀਨਾ 60 ਜਾਗਰੂਕਤਾ ਸੇਮਿਨਾਰਾਂ ਦਾ ਆਯੋਜਨ ਕਰਕੇ ਪਿੰਡ ਵਾਸੀਆਂ ਅਤੇ ਸਕੂਲ ਕਾਲਜਾਂ ਵਿੱਚ ਨੋਜਵਾਨਾਂ ਨੂੰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਜਰਇਏ ਦਿੱਤੀ ਜਾ ਰਹੀ ਮੁਫਤ ਕਾਨੂੰਨੀ ਸਹਾਇਤਾ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤੋਂ ਲੋਕਾਂ ਵਿੱਚ ਕਾਫ਼ੀ ਚੇਤਨਾ ਆਈ ਹੈ। ਬੀਤੇ ਸਾਲ ਸ਼ੁਰੂ ਹੋਏ ਸੇਮਿਨਾਰਾਂ ਦਾ ਹੀ ਅਸਰ ਹੈ ਕਿ ਸ਼ੁਰੂਆਤ ਵਿੱਚ ਪ੍ਰਤੀ ਮਹੀਨਾ ਅੱਠ ਤੋਂ 10 ਕੇਸ ਮੁਫਤ ਕਾਨੂੰਨੀ ਸਹਾਇਤਾ ਲਈ ਆਉਂਦੇ ਸਨ ਅਤੇ ਹੁਣ ਉਨ੍ਹਾਂ ਦੀ ਗਿਣਤੀ 50 ਤੋਂ 60 ਪਹੁਂਚ ਗਈ ਹੈ ।ਅਥਾਰਿਟੀ ਜਨਰਲ ਵਰਗ ਦੇ ਡੇਢ ਲੱਖ ਰੁਪਏ ਤੋਂ ਘੱਟ ਕਮਾਈ ਵਾਲੇ ਲੋਕਾਂ ਨੂੰ ਮੁਫਤ ਸਹਾਇਤਾ ਉਪਲੱਬਧ ਕਰਵਾਂਦੀ ਹੈ ਉਥੇ ਹੀ ਐਸਸੀ ਵਰਗ ਨੂੰ ਮੁਫਤ ਸਹਾਇਤਾ ਲਈ ਕੋਈ ਕਮਾਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …