ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਬਾਰ੍ਹਵੀਂ ਜਮਾਤ ਦੇ ਮੈਡੀਕਲ ਦੇ ਵਿਦਿਆਰਥੀ ਸ਼ੋਭਿਤ ਚਾਵਲਾ ਨੇ ਚਾਰਲਸ ਯੂਨੀਵਰਸਿਟੀ ਪ੍ਰਾਗ ਚੈਕ ਰਿਪਬਲਿਕ ਵਿੱਚ ਜਨਰਲ ਮੈਡੀਸਨ ਅਤੇ ਐਮ.ਬੀ.ਬੀ.ਐਸ (6 ਸਾਲਾ) ਵਿੱਚ ਪ੍ਰਵੇਸ਼ ਦੇ ਲਈ ਹਾਂਗ ਕਾਗ ਵਿੱਚ ਆਯੋਜਿਤ ਪ੍ਰਵੇਸ਼ ਪ੍ਰੀਖਿਆ ਅਤੇ ਇੰਟਰਵਿਊ ਦੋਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਯੂਨੀਵਰਸਿਟੀ ਮੈਡੀਕਲ ਵਿਗਿਆਨ ਅਤੇ ਐਮ.ਬੀ.ਬੀ.ਐਸ ਦੇ ਅਧਿਐਨ ਦੇ ਲਈ ਸਭ ਤੋਂ ਵਧੀਆ ਵਿਦੇਸ਼ੀ ਸੰਸਥਾਵਾਂ ਵਿੱਚੋਂ ਇੱਕ ਹੈ ।
ਸ਼ੋਭਿਤ ਨੇ ਐਨ.ਈ.ਈ.ਟੀ ਵਿੱਚ ਪਹਿਲਾਂ ਹੀ 500 ਅੰਕ ਪ੍ਰਾਪਤ ਕੀਤੇ ਹਨ, ਪਰ ਇੱਕ ਵਿਦੇਸ਼ੀ ਯੂਨੀਵਰਸਿਟੀ ਵਿੱਚ ਮੈਡੀਕਲ ਦੇ ਅਧਿਐਨ ਨੂੰ ਜਾਰੀ ਰੱਖਣ ਦੇ ਲਈ ਉਸ ਨੇ ਆਪਣਾ ਇੱਕ ਟੀਚਾ ਮਿਥਿਆ ਸੀ ਅਤੇ ਇਸ ਨਵੀਂ ਉਪਲੱਬਧੀ ਦੇ ਨਾਲ ਉਸ ਨੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਮਾਣ ਵਧਾਇਆ ਅਤੇ ਉਹ ਹੋਰ ਮਿਹਨਤ ਤੇ ਸਮਰਪਣ ਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸ਼ੋਭਿਤ ਦੀ ਇਸ ਉਪਲਬੱਧੀ ਦੇ ਲਈ ਆਪਣੀ ਬੇਅੰਤ ਖੁਸ਼ੀ ਪ੍ਰਗਟ ਕੀਤੀ ਅਤੇ ਉਸ ਨੂੰ ਹੋਰ ਉਚਾਈਆਂ ਨੂੰ ਛੂਹਣ ਤੇ ਭਾਰਤ ਨੂੰ ਵਿਦੇਸ਼ ਵਿੱਚ ਵੀ ਗੌਰਵਿਤ ਕਰਨ ਲਈ ਕਿਹਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …