Thursday, November 14, 2024

ਡੀ.ਏ.ਵੀ ਪਬਲਿਕ ਦੀ ਸਾਬਕਾ ਵਿਦਿਆਰਥਣ ਹਰਗੁਣ ਦਾ ਨੰਨ੍ਹੀ ਛਾਂ ਫਾਊਂਡਸ਼ਨ ਵਲੋਂ ਸਨਮਾਨ

ਅੰਮ੍ਰਿਤਸਰ. 4 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੀ ਸਾਬਕਾ ਵਿਦਿਆਰਥਣ PPNJ0407201910ਹਰਗੁਣ ਗੌਰ ਇੱਕ ਪ੍ਰਤਿਭਾਸ਼ਾਲੀ ਸਖ਼ਸੀ਼ਅਤ ਵਾਲੀ ਵਧੀਆ ਗਾਇਕਾ ਹੈ।ਉਸ ਨੂੰ ਨੰਨ੍ਹੀ ਛਾਂ ਫਾਊਂਡੇਸ਼ਨ ਦੇ ਤਹਿਤ “ਇੰਗਲਿਸ਼ ਐਸੈਂਸ ਮਾਈਕਰੋ ਸਕਾਲਰਸ਼ਿਪ“ ਵਲੋਂ ਸਨਮਾਨਿਤ ਕੀਤਾ ਗਿਆ।ਇਹ ਕਾਰਜ ਭਾਰਤ ਦੇ ਘੱਟ ਸਹੂਲਤਾਂ ਪ੍ਰਾਪਤ ਬੱਚਿਆਂ ਦੇ ਲਈ ਯੂ.ਐਸ ਦੂਤਾਵਾਸ ਦੁਆਰਾ ਸੈਕਰਡ ਲਾਇਟ ਸੀਨੀਅਰ ਸਕੂਲ, ਮਹਿਤਾ ਰੋਡ, ਅੰਮ੍ਰਿਤਸਰ ਆਯੋਜਿਤ ਕੀਤਾ ਗਿਆ ਸੀ।
ਫਾਊਂਡੇਸ਼ਨ ਦੁਆਰਾ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਤੇ ਸੰਗੀਤ ਦੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਹਰਗੁਣ ਕੌਰ ਨੂੰ ਸਨਮਾਨਿਤ ਕੀਤਾ ਗਿਆ।

ੱਦਸੱਣਯੋਗ ਹੈ ਕਿ ਹਰਗੁਣ ਕੌਰ ਆਪਣੇ ਸਕੂਲ ਦੇ ਸਮੇਂ ਇੱਕ ਉਭਰਦੀ ਹੋਈ ਵਿਦਿਆਰਥਣ ਸੀ ਜਿਸ ਦਾ  ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ ਸੀ।ਕੇਵਲ ਨੌ ਸਾਲ ਦੀ ਉਮਰ ਵਿੱਚ ਹੀ ਹਰਗੁਣ ਨੇ ਰਾਸ਼ਟਰੀ ਪੱਧਰ ਤੇ ਸਭ ਤੋਂ ਵਧੀਆ ਹਰਮੋਨੀਅਮ ਵਾਦਕ ਦਾ ਇਨਾਮ ਪ੍ਰਾਪਤ ਕੀਤਾ ਸੀ।ਉਸ ਨੇ ਪਹਿਲੀ ਵਾਰ “ਚੱਕ ਦੇ ਬੱਚੇ“ ਜੀ.ਟੀ.ਵੀ ਚੈਨਲ ਵਿੱਚ ਭਾਗ ਲਿਆ ਸੀ।ਜਿਸ ਨਾਲ ਉਸ ਨੂੰ ਅੱਗੇ ਵੱਧਣ ਦੇ ਹੋਰ ਮੌਕੇ ਮਿਲਦੇ ਗਏ । ਇਸ ਤੋਂ ਮਗਰੋਂ ਉਸ ਨੇ ਪਿੱਛੇ ਮੁੜ ਕੇ ਕਦੇ ਨਹੀਂ ਵੇਖਿਆ।ਹਰਗੁਣ ਕੌਰ ਇਸ ਪ੍ਰੋਗਰਾਮ ਵਿੱਚ ਪਹਿਲੇ ਸੱਤ ਪ੍ਰਤੀਯੋਗਿਤਾ ਵਿੱਚ ਸੀ।ਸਟਾਰ ਪਲੱਸ ਵਿੱਚ ਆਉਣ ਵਾਲੇ ਪ੍ਰੋਗਰਾਮ “ਦ ਵੋਇਸ“ ਵਿੱਚ ਏ.ਆਰ.ਰਹਿਮਾਨ ਦੁਆਰ “ਜੈ ਹੋ“ ਪ੍ਰਦਰਸ਼ਕ ਦੇ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ।ਹਰਗੁਣ ਇਸ ਸ਼ੋਅ ਵਿੱਚ ਦੂਜੀ ਵਿਜੇਤਾ ਰਹੀ।ਉਸ ਦੇ ਅਨੁਸਾਰ `ਦ ਵੋਇਸ` ਸ਼ੋਅ ਉਸ ਦੇ ਲਈ ਜੀਵਨਕਾਲ ਪ੍ਰਾਪਤੀ ਹੈ ਜਿੱਥੇ ਉਸ ਨੂੰ ਲਤਾ ਮੰਗੇਸ਼ਕਰ ਵਲੋਂ ਯਾਦਗਾਰੀ ਚਿੰਨ੍ਹ ਦਿੱਤਾ ਗਿਆ।ਇਸ ਸਮੇਂ ਹਰਗੁਣ ਐਮ. ਫਿਲ ਕਰ ਰਹੀ ਹੈ ਤੇ ਨਾਲ ਹੀ ਨਾਲ ਉਹ ਮੁੰਬਈ ਯੂਨੀਵਰਸਿਟੀ ਵਿੱਚ ਸੰਗੀਤ ਦੇ ਖੇਤਰ ਵਿੱਚ ਰਿਸਰਚ ਕਰ ਹਹੀ ਹੈ ਤੇ ਉਹ ਇਸ ਖੇਤਰ ਵਿੱਚ ਪੀ.ਐਚ.ਡੀ ਵੀ ਕਰਨਾ ਚਾਹੁੰਦੀ ਹੈ।ਉਨੇ ਬਾਵਾ ਸਾਹਨੀ ਦੇ ਨਾਲ ਮਿਲ ਕੇ  ਕਈ ਗੀਤ ਲਿਖੇ ਅਤੇ ਗਾਏ ਜਿਵੇਂ `ਛੱਡੀ ਨਾ ਮੇਰੀ ਬਾਂਹ, ਬਾਬਾ ਨਾਨਕਾ` ਜੋ ਕਿ ਪੰਜਾਬੀ ਚੈਨਲ ਪੀ.ਟੀ.ਸੀ ਵਿੱਚ 04।07।19 ਨੂੰ ਦਿਖਾਏ ਗਏ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਹਰਗੁਣ ਦੀਆਂ ਇੰਨ੍ਹਾਂ ਪ੍ਰਾਪਤੀਆਂ ਦੇ ਲਈ ਹਰਗੁਣ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਇੱਕ ਪ੍ਰਤਿਭਾਸ਼ਾਲੀ ਵਿਦਿਆਰਥਣ ਰਹੀ ਹੈ।ਉਹ ਕਾਮਰਸ ਖੇਤਰ ਵਿੱਚ ਬਾਰ੍ਹਵੀਂ ਜਮਾਤ `ਚ 96.25 ਫੀਸਦ ਅੰਕ ਲੈ ਕੇ ਪਾਸ ਹੋਈ ਜੋ ਉਸ ਦੀ ਸਖ਼ਤ ਮਿਹਨਤ ਤੇ ਲਗਨ ਦਾ ਨਤੀਜਾ ਸੀ ।

ਉਸਨੂੰ ਨੰਨ੍ਹੀ ਛਾਂ ਫਾਊਂਡੇਸ਼ਨ ਵਲੋਂ ਸੱਦਿਆ ਗਿਆ ਤਾਂ ਕਿ ਘੱਟ ਸਹੂਲਤਾਂ ਪ੍ਰਾਪਤ ਬੱਚਿਆਂ ਦੇ ਲਈ ਆਯੋਜਿਤ ਕੀਤੇ ਗਏ ਇਮਰਜ਼ਨ ਕੈਂਪ ਵਿੱਚ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ ਜਾ ਸਕੇ। ੲਸ ਕੈਂਪ ਵਿੱਚ ਪ੍ਰਮੁੱਖ ਬੁਲਾਰੇ ਅਤੇ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ।

ਨੰਨ੍ਹੀ ਛਾਂ ਫਾਊਂਡੇਸ਼ਨ ਦੁਆਰਾ ਆਯੋਜਿਤ ਦੂਸਰੇ ਪੱਧਰ ਦੇ ਦੋ ਸਾਲਾ ਵਜੀਫ਼ਾ ਪ੍ਰੋਗਰਾਮ ਵਿੱਚ ਉਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਹੌਂਸਲਾ ਵਧਾਇਆ ।ਉਸ ਨੇ ਆਪਣੇ ਗੀਤਾਂ ਦੁਆਰਾ ਬੱਚਿਆਂ ਦਾ ਮਨੋਰੰਜਨ ਵੀ ਕੀਤਾ ।

 ਫਾੳਂਡੇਸ਼ਨ ਦੇ ਚੇਅਰਮੈਨ ਹਰਪਾਲ ਸਿੰਘ, ਕੋ-ਆਰਡੀਨੇਟਰ ਸੰਜੈ ਜੋਸ਼ੀ ਦੇ ਨਾਲ ਆਏ ਅਧਿਆਪਕ ਕੁਮਾਰੀ ਰੀਤੀਕਾ, ਅਭੀਜੀਤ ਤੇ ਪ੍ਰਤੀਕ ਵੀ ਮੌਜੂਦ ਸਨ। ਉਨ੍ਹਾਂ ਨੇ ਫਾਊਂਡੇਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਉਹ ਘੱਟ ਸੁਵਿਧਾ ਪ੍ਰਾਪਤ ਬੱਚਿਆਂ ਦੇ ਲਈ ਉਨ੍ਹਾਂ ਦੀ ਸਖਸ਼਼ੀਅਤ ਦੇ ਵਿਕਾਸ, ਅੰਗ੍ਰੇਜ਼ੀ ਭਾਸ਼ਾ ਪ੍ਰਤੀ ਗਿਆਨ, ਸਭਿਆਚਾਰਕ ਕਦਰਾਂ-ਕੀਮਤਾਂ ਵਿੱਚ ਵਾਧਾ ਕਰਨ ਲਈ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਉਨ੍ਹਾ ਨੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਤੇ ਹਰਗੁਣ ਕੌਰ ਦੇ ਬਹੁਮੁੱਲੇ ਸਮੇਂ ਅਤੇ ਬੱਚਿਆਂ ਦੇ ਹੌਂਸਲੇ ਨੂੰ ਵਧਾਉਣ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply