Friday, May 17, 2024

ਵਿਯੋਗ (ਮਿੰਨੀ ਕਹਾਣੀ)

           ਲਗਭਗ ਅੱਸੀਵੇਂ ਦਹਾਕੇ ਦੌਰਾਨ ਮੇਰੇ ਛੋਟੇ ਮਾਮਾ ਜੀ ਰੋਜ਼ਗਾਰ ਦੇ ਸਬੰਧ ਵਿੱਚ ਦੁਬਈ ਜਾ ਰਹੇ ਸਨ।ਅਸੀਂ ਮਾਤਾ ਜੀ ਨਾਲ ਨਾਨਕੇ ਮਾਮਾ ਜੀ ਨੂੰ ਮਿਲਣ ਗਏ।ਸਾਡੇ ਨਾਨੀ ਜੀ ਦਾ ਰੋ ਰੋ ਬੁਰਾ ਹਾਲ ਸੀ, ਮਾਤਾ ਤੇ ਮਾਸੀ ਵੀ ਰੋ ਰਹੇ ਸਨ। ਮੈਂ ਹਾਲੀ ਬੱਚਾ ਸੀ ਤੇ ਮੈਨੂੰ ਇਸ ਮੰਜ਼ਰ ਦਾ ਘੱਟ ਹੀ ਗਿਆਨ ਸੀ।ਮਾਮਾ ਜੀ ਨੇ ਲੰਮਾ ਸਮਾਂ ਮਿਹਨਤ ਕੀਤੀ ਤੇ ਕਾਫੀ ਹੱਦ ਤੱਕ ਸੈਟ ਹੋ ਗਏ।
          ਅੱਜ ਮੇਰੀ ਮਾਸੀ ਦੇ ਪੋਤਰੇ ਦਾ ਪੜਾਈ ਲਈ ਕੈਨੇਡਾ ਜਾਣ ਦਾ ਵੀਜ਼ਾ ਰੱਦ ਹੋ ਗਿਆ ਤਾਂ ਅਸੀਂ ਮਿਲਣ ਗਏ, ਅੱਗੋਂ ਮੇਰੀ ਮਾਸੀ ਤੇ ਮਾਸੀ ਦੇ ਨੂੰਹ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਘਰ ਚ ਮਾਤਮ ਵਾਂਗ ਚੁੱਪ ਛਾਈ ਹੋਈ ਸੀ। ਮੈਂ ਅੱਜ ਏਨੇ ਚਿਰ ਬਾਅਦ ਦੋਵਾਂ ਗੱਲਾਂ ਵਿੱਚ ਫ਼ਰਕ ਲੱਭ ਰਿਹਾ ਸੀ, ਕਿ ਮਾਮਾ ਜੀ ਵਿਦੇਸ਼ ਜਾ ਰਹੇ ਸਨ ਤਾਂ ਵਿਜੋਗ ਕਾਰਨ ਨਾਨੀ ਰੋ ਰਹੀ ਸੀ ਤੇ ਅੱਜ ਪੜਾਈ ਲਈ ਵੀਜ਼ਾ ਨਾ ਮਿਲਣ ਕਾਰਨ ਮਾਸੀ ਦਾ ਪਰਿਵਾਰ ਕਿਹੜੇ ਵਿਯੋਗ ਵਿੱਚ ਰੋ ਰਿਹਾ ਸੀ?
Balbi Babbi

 

 

ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ
ਮੋ – 70091 07300

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply