Monday, July 28, 2025
Breaking News

ਬੇਰਿੰਗ ਸਕੂਲ `ਚ ਟ੍ਰੈਫਿਕ ਸੰਬੰਧੀ ਮੀਟਿੰਗ ਕਰਵਾਈ

ਜੰਡਿਆਲਾ ਗੁਰੂ,  27 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬੇਰਿੰਗ ਸਕੂਲ ਵਿਖੇ ਸੇਫ ਵਾਹਨ ਪਾਲਿਸੀ ਤਹਿਤ ਸਕੂਲ ਦੇ ਮੈਨੇਜਰ ਡਾ. PUNJ2707201909ਡੈਰਿਕ ਐਗਲਸ ਦੀ ਅਗਵਾਈ `ਚ ਟ੍ਰੈਫਿਕ ਸੰਬੰਧੀ ਵਿਸ਼ੇਸ਼ ਮੀਟਿੰਗ ਕਰਵਾਈ ਗਈ।ਮੀਟਿੰਗ ਵਿੱਚ ਟੈ੍ਫਿਕ ਪੁਲਿਸ ਵਲੋਂ ਇੰਦਰਮੋਹਨ ਪਾਲ ਸਿੰਘ ਤੇ ਡੀ.ਸੀ.ਪੀ ਦਫਤਰ ਵਲੋਂ ਬਲਵਿੰਦਰ ਸਿੰਘ ਸ਼ਾਮਲ ਹੋਏ ਅਤੇ ੳੇਹਨਾਂ ਨੇ ਡਰਾਈਵਰਾਂ ਨੂੰ ਸੁਰੱਖਿਅਤ ਢੰਗ ਨਾਲ ਡਰਾਈਵਿੰਗ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਨੇ ਡਰਾਈਵਰਾਂ ਨੂੰ ਵਾਹਣ ਚਲਾਉਣ ਸਮੇਂ ਸੀਟ ਬੁਲੇਟ ਲਗਾਉਣ, ਫੋਨ ਦੀ ਵਰਤੋਂ ਨਾ ਕਰਨ, ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਉਹਨਾਂ ਨੇ ਡਰਾਈਵਰਾਂ ਨੂੰ ਮੁੱਢਲੀ ਸਹਾਇਤਾ ਦੀ ਟਰੇਨਿੰਗ ਲੈਣ, ਸਕੂਲੀ ਵਾਹਨਾਂ ਵਿੱਚ ਸੀ.ਸੀ.ਟੀ.ਵੀ ਕੈਮਰਾ ਲਗਾਉਣ ਅਤੇ ਡਰਾਈਵਿੰਗ ਸਮੇਂ ਨਸ਼ਾ ਨਾ ਕਰਨ ਲਈ ਕਿਹਾ।
      ਇਸ ਮੋਕੇ ਪ੍ਰਿੰਸੀਪਲ ਸ੍ਰੀਮਤੀ ਹੈਬਰੋਨਿਕਾ ਦਾਸ, ਸਕੂਲ ਦੇ ਸੁਪਰਵਾਈਜ਼ਰ ਅੰਮਿਤ ਕੁਮਾਰ ਅਤੇ ਕਮੇਟੀ ਮੈਬਰ ਮੋਜੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply