Tuesday, July 15, 2025
Breaking News

ਪਰਵਾਸੀ ਪੰਜਾਬੀਆਂ ਦੇ ਜੀਵਨ `ਤੇ ਝਾਤ ਪਾਉਂਦੀ ਹੈ ਕਾਮੇਡੀ ਵਾਲੀ ਫ਼ਿਲਮ `ਚੱਲ ਮੇਰਾ ਪੁੱਤ`

ਪਟਿਆਲਾ, 27 ਜੁਲਾਈ (ਪੰਜਾਬ ਪੋਸਟ – ਹਰਜਿੰਦਰ ਜਵੰਦਾ) – ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਰਲੀਜ਼ PUNJ2707201910ਹੋਈ ਫ਼ਿਲਮ `ਚੱਲ ਮੇਰਾ ਪੁੱਤ` ਇਨ੍ਹੀਂ ਦਿਨੀਂ ਖੂਬ ਸੁਰਖੀਆਂ `ਚ ਹੈ।
          ਦੱਸ ਦਈਏ ਇਸ ਫ਼ਿਲਮ `ਚ ਜਿਥੇ ਅਮਰਿੰਦਰ ਗਿੱਲ ਦੇ ਨਾਲ ਮੁੱਖ ਭੂਮਿਕਾ `ਚ ਅਦਾਕਾਰਾ ਸਿੰਮੀ ਚਾਹਲ ਹੈ, ਉਥੇ ਦੁਨੀਆਂ ਭਰ `ਚ ਚਰਚਿਤ ਪਾਕਿਸਤਾਨੀ ਡਰਾਮੇ ਦੇ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੌਟੀ ਅਤੇ ਇਫਤਿਖਾਰ ਠਾਕੁਰ ਵੀ ਨਜ਼ਰ ਆਉਣਗੇ।ਨਿਰਦੇਸ਼ਕ ਜਨਜੋਤ ਸਿੰਘ ਦੇ ਨਿਰਦੇਸ਼ਨ `ਚ ਬਣੀ ਇਸ ਫਿਲਮ `ਚ ਪੰਜਾਬੀ ਅਦਾਕਾਰ ਹਰਦੀਪ ਗਿੱਲ ਤੇ ਗੁਰ ਸ਼ਬਦ ਵੀ ਅਹਿਮ ਕਲਾਕਾਰਾਂ `ਚ ਹਨ।`ਰਿਦਮ ਬੁਆਏਜ਼ ਇੰਟਰਟੇਨਮੈਂਟ`, `ਗਿੱਲ ਨੈੱਟਵਰਕ` ਅਤੇ `ਓਮ ਜੀ ਸਟਾਰ ਸਟੂਡੀਓ` ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਦੀ ਲਿਖੀ ਹੈ, ਜੋ ਕਿ ਵਿਦੇਸ਼ਾਂ `ਚ ਪੜ੍ਹਨ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਅਤੇ ਉਥੇ ਕੱਚੇ ਤੌਰ `ਤੇ ਰਹਿੰਦੇ ਲੋਕਾਂ ਦੀ ਕਹਾਣੀ ਹੈ।ਇਹ ਫ਼ਿਲਮ ਰੋਜ਼ੀ-ਰੋਟੀ ਖ਼ਾਤਰ ਅਤੇ ਸੁਨਹਿਰੇ ਭਵਿੱਖ ਲਈ ਆਪਣਾ ਪਰਿਵਾਰ ਛੱਡ ਵਿਦੇਸ਼ ਗਏ ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜੀ ਹੈ।ਵਿਦੇਸ਼ਾਂ `ਚ ਨੌਜਵਾਨਾਂ ਨੂੰ ਰੋਜ਼ਗਾਰ ਕਮਾਉਣ ਤੇ ਪੱਕੇ ਹੋਣ ਖ਼ਾਤਰ ਕੀ ਕੀ ਪਾਪੜ ਵੇਲਣੇ ਪੈਂਦੇ ਹਨ, ਉਸ ਨੂੰ ਇੱਕ ਨਵੇਂ ਕੰਸੈਪਟ ਨਾਲ ਪਰਦੇ ਤੇ ਪੇਸ਼ ਕੀਤਾ ਜਾਵੇਗਾ।ਇਹ ਫ਼ਿਲਮ ਪਰਵਾਸੀ ਪੰਜਾਬੀਆਂ ਦੀ ਕਾਮੇਡੀ ਫ਼ਿਲਮ ਹੈ, ਜਿਸ ਵਿੱਚ ਦਰਸ਼ਕ ਵਿਦੇਸ਼ੀ ਮਾਹੌਲ ਵਿੱਚੋਂ ਪੈਦਾ ਹੋਈ ਨਵੀਂ ਕਾਮੇਡੀ ਦਾ ਆਨੰਦ ਮਾਣਨਗੇ।ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।ਫ਼ਿਲਮ ਪ੍ਰਤੀ ਦਰਸ਼ਕਾਂ ਦੀ ਬੇਸਬਰੀ ਸੋਸ਼ਲ ਮੀਡੀਆ `ਤੇ ਦੇਖੀ ਜਾ ਸਕਦੀ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਵੀ ਅਮਰਿੰਦਰ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਨਵੇਂ ਰਿਕਾਰਡ ਸਥਾਪਤ ਕਰੇਗੀ।
 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply