Monday, July 28, 2025
Breaking News

ਧੀਆਂ

ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ
ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ
ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ
ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ
ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ।
ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ
ਰੱਬ ਦਿਆਂ ਜੀਆਂ ਨੂੰ।

ਇੱਕ ਧੀ ਹੀ ਤਾਂ ਭੈਣ ਭੂਆ ਮਾਸੀ
ਬਣ ਕੇ ਵੱਖ ਵੱਖ ਫਰਜ਼ ਨਿਭਾਉਂਦੀ ਏ
ਆਪਣੇ ਹੱਥੀਂ ਤੁਸੀਂ ਕਰਾਉਂਦੇ ਫਿਰਦੇ
ਪਰ ਉਹ ਉਸ ਦਾਤੇ ਤੋਂ ਸੁੱਖ ਥੋਡੀ ਚਾਹੁੰਦੀ ਏ
ਦੁੱਖ ਵੰਡਾਉਦੀਆਂ ਮਾਪਿਆ ਦੇ ਫਿਰ ਵੀ ਬੋਝ ਸਮਝਦੇ ਧੀਆਂ ਨੂੰ।
ਕਿਉ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ
ਰੱਬ ਦਿਆਂ ਜੀਆਂ ਨੂੰ।

ਭੁੱਖ ਪੈਸਿਆਂ ਦੀ ਹੈ ਵਧ ਗਈ
ਬਣ ਗਿਆ ਹੈਵਾਨ ਡਾਕਟਰੀ ਪੇਸ਼ਾ
ਔਰਤ ਅੱਜਕਲ ਮਰਦ ਬਰਾਬਰ ਚੱਲਦੀ
ਬੁਰਜ ਲੱਧੇ ਦੇ ਸੰਧੂਆ ਜਾ ਕੇ ਵੇਖ ਲੈ ਵਿੱਚ ਵਿਦੇਸ਼ਾਂ
ਪੰਜਾਬ `ਚ ਵੇਖਣ ਲਈ ਤਰਸਣ ਅੱਖੀਆਂ
ਪਿੱਪਲਾਂ ਥੱਲੇ ਲੱਗਦੀਆਂ ਤੀਆ ਨੂੰ।
ਕਿਉਂ ਲੋਕੋ ਤੁਸੀਂ ਕੁੱਖਾਂ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆਂ ਨੂੰ।
Baltej Sandhu1

 

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
ਮੋ – 9465818158

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply