ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਾਤਾ ਸ੍ਰੀ ਨੈਣਾ ਦੇਵੀ ਮੰਦਰ ਮਾਨਾਂ ਪੱਤੀ ਚੌਕ ਚੀਮਾਂ ਮੰਡੀ ਦੇ ਸਰਪ੍ਰਸਤ ਮਾਤਾ ਕਮਲਾ ਦੇਵੀ ਦੀ
ਅਗਵਾਈ ਵਿੱਚ ਮੰਦਰ ਧਰਮਸ਼ਾਲਾ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਮਾਤਾ ਕਮਲਾ ਦੇਵੀ ਨੇ ਪੂਜਾ ਅਰਚਨਾ ਉਪਰੰਤ ਜੋਤੀ ਪ੍ਰਚੰਡ ਕਰਕੇ ਕੀਤੀ।
ਸਮਾਗਮ ਦੌਰਾਨ ਸਾਰੀਆਂ ਰਸਮਾਂ ਕਰਨ ਉਪਰੰਤ ਹਾਜ਼ਰ ਨਗਰ ਵਾਸੀਆਂ, ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਤੇ ਸ਼ਰਧਾਲੂਆਂ ਨੇ ਮਾਤਾ ਅੰਬੇ ਰਾਣੀ ਨੂੰ ਮੰਦਰ ਦੀ ਮੁੱਖ ਸੇਵਾਦਾਰ ਥਾਪਿਆ।ਮਾਤਾ ਕਮਲਾ ਦੇਵੀ ਨੇ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾ ਨਾਲ ਨਿਹਾਲ ਕੀਤਾ।ਉਨਾਂ ਕਿਹਾ ਕਿ ਮਾਤਾ ਅੰਬੇ ਰਾਣੀ ਨੂੰ ਇਸ ਮੰਦਰ ਦੀ ਜਿੰਮੇਵਾਰੀ ਸੌਂਪ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਪ੍ਰਸਿੱਧ ਭਜਨ ਗਾਇਕ ਹਰਜੋਤ ਬਾਵਾ ਐਂਡ ਪਾਰਟੀ ਨੇ ਭਜਨਾਂ ਨਾਲ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ਵਿੱਚ ਬਾਬਾ ਸਤਨਾਮ ਮੁਨੀ ਨਥੇਹਾ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਮੇਘ ਰਾਜ, ਸ੍ਰੀ ਰਾਮ ਨੌਮੀ ਉਤਸਵ ਅਤੇ ਸ਼ੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਤਰਲੋਚਨ ਗੋਇਲ, ਜਤਿੰਦਰ ਹੈਪੀ, ਸਰੂਪ ਚੰਦ ਸਰੂਪੀ, ਮੰਦਰ ਕਮੇਟੀ ਵਲੋਂ ਬਾਬੂ ਸਿੰਘ, ਦਰਸ਼ਨ ਸਿੰਘ, ਪ੍ਰੇਮ ਚੰਦ, ਸੱਤਪਾਲ ਗਰਗ ਝਾੜੋਂ ਵਾਲੇ, ਮੰਦਰ ਠਾਕੁਰ ਦੁਆਰਾ ਵਲੋਂ ਮਾਤਾ ਬਰਮਾ ਦੇਵੀ ਤੋਂ ਇਲਾਵਾ ਚੰਡੀਗੜ੍ਹ, ਬਰਨਾਲਾ, ਲਹਿਰਾਗਾਗਾ, ਸੁਨਾਮ, ਅੰਮ੍ਰਿਤਸਰ, ਭੀਖੀ ਆਦਿ ਸ਼ਹਿਰਾਂ ਤੋਂ ਸ਼ਰਧਾਲੂ ਤੇ ਨਗਰ ਵਾਸੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media