Tuesday, July 29, 2025
Breaking News

ਗੋਸਲਾਂ ਸਕੂਲ ’ਚ ਡਾ. ਸ਼ਾਮ ਸਿੰਘ ਮੈਮੋਰੀਅਲ ਟਰੱਸਟ ਦਾ ਪੁਨਰਗਠਨ

ਸਮਰਾਲਾ, 19 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਦੀ PUNJ1910201905ਬਿਹਤਰੀ ਲਈ ਕੰਮ ਕਰ ਰਹੇ ਡਾ. ਸ਼ਾਮ ਸਿੰਘ ਮੈਮੋਰੀਅਲ ਟਰੱਸਟ ਗੋਸਲਾਂ ਦੀ ਮੀਟਿੰਗ ਦਫ਼ਤਰ ਪ੍ਰਿੰਸੀਪਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਰਵਿੰਦਰਜੀਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਪੁਰਾਣੇ ਟਰੱਸਟ ਦੀ ਕਮੇਟੀ ਭੰਗ ਕੀਤੀ ਗਈ ਅਤੇ ਨਵੇਂ ਟਰੱਸਟ ਦਾ ਪੁਨਰਗਠਨ ਕਰਦਿਆਂ ਸਰਬਸੰਮਤੀ ਨਾਲ ਰਵਿੰਦਰਜੀਤ ਸਿੰਘ ਸੋਢੀ ਪ੍ਰਧਾਨ, ਮੇਜਰ ਸਿੰਘ ਸਰਪੰਚ ਮੁੱਖ ਸਰਪ੍ਰਸਤ, ਭਿੰਦਰ ਸਿੰਘ ਸੈਕਟਰੀ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਬੈਨੀਪਾਲ-ਮੀਤ ਪ੍ਰਧਾਨ, ਭੁਪਿੰਦਰ ਸਿੰਘ ਖਜ਼ਾਨਚੀ, ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਜਨਰਲ ਸੈਕਟਰੀ, ਜਗਰੂਪ ਸਿੰਘ ਸੈਕਟਰੀ, ਕੁਲਵੀਰ ਸਿੰਘ ਜੁਆਇੰਟ ਸੈਕਟਰੀ, ਹਰਦੇਵ ਸਿੰਘ ਮੁੱਖ ਸਲਾਹਕਾਰ, ਹਰਪਿੰਦਰ ਸਿੰਘ ਸ਼ਾਹੀ ਸਲਾਹਕਾਰ ਚੁਣੇ ਗਏ।ਇਸ ਤੋਂ ਇਲਾਵਾ 20 ਕਾਰਜਕਾਰਣੀ ਮੈਂਬਰ ਬਣਾਏ ਗਏ। ਮੀਟਿੰਗ ਵਿੱਚ ਸਕੂਲ, ਵਾਤਾਵਰਣ ਅਤੇ ਵਿਦਿਆਰਥਣਾਂ ਦੀ ਬਿਹਤਰੀ ਬਾਰੇ ਵਿਚਾਰ ਵਟਾਂਦਰਾ ਵੀ ਹੋਇਆ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply