ਲੇਡੀ ਗਾਈਡ ਕੈਪਟਨਾ ਨੇ ਇਸਤਰੀ ਦੇ ਸਮਾਜ ਵਿਚ ਸਥਾਨ ਬਾਰੇ ਸਮਝਾਇਆ

ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਭਾਰਤ ਸਕਾਊਟ ਐਡ ਗਾਈਡ ਚੰਡੀਗੜz ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ ਗੁਰਦਾਸਪੁਰ ਵਿਖੇ ਸਕਾਊਟ ਤੇ ਗਾਈਡ ਦਾ ਜਿਲੇ ਦੇ ਅੱਠ ਸਕੂਲਾਂ ਦਾ ਇੱਕ ਕੈਪ ਆਯੋਜਿਤ ਕੀਤਾ ਗਿਆ, ਜਿਸ ਵਿਚ ਡੀ ੳ ਸੀ ਦਿਲਬਾਗ ਸਿੰਘ ਤੇ ਤਰਲੋਕ ਸਿੰਘ ਨੇ ਦੱਸਿਆ ਕਿ ਇਸ ਕੈਪ ਵਿਚ ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਤੇ ਤਰਨਤਾਰਨ ਦੇ ਜਿਲਿਆਂ ਦੇ ਸਕਾਊਟ ਮਾਸਟਰ ਅਤੇ ਗਾਈਡ ਕੈਪਟਨਾ ਨੇ ਵੱਖ ਵੱਖ ਗਤੀਵਿਧੀਆਂ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿਤੀ। ਵਿਦਿਆਰਥੀਆ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਵਾਸਤੇ ਤਿਆਾਰ ਕੀਤਾ ਗਿਆ।ਇਸ ਤਹਿਤ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਨ ਹਰਪੁਰਾ ਧੰਦੋਈ ਵਿਚ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਕੈਪ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ।ਗਾਈਡ ਕੈਪਟਨ ਅਮਨਦੀਪ ਕੌਰ, ਪਰਮਜੀਤ ਕੌਰ ਨੇ ਸਮੂਲੀਅਤ ਕੀਤੀ। ਇਸ ਮੌਕੇ ਡਿਪਟੀ ਡੀ ਈ ੳ ਭਾਰਤ ਭੂਸਨ, ਪ੍ਰਿੰਸੀਪਲ ਰੰਜੀਵ ਅਰੋੜਾ, ਸੂਬਾ ਸਿੰਘ, ਪ੍ਰਭਜੋਤ ਸਿੰਘ ਹਾਕੀ ਕੋਚ ਸਾਮਿਲ ਸਨ। ਇਸ ਦੌਰਾਨ ਪਹੁੰਚੇ ਕੈਪਟਨਾਂ ਨੇ ਲੜਕੀਆਂ ਨੂੰ ਸਮਾਜ ਵਿਚ ਔਰਤ ਦਾ ਸਥਾਨ ਬਾਰੇ ਸੁਚੇਤ ਕੀਤਾ ਗਿਆ। ਸਮਾਜ ਵਿਚ ਔਰਤ ਦੇ ਹੱਕਾਂ ਤੇ ਫਰਜਾਂ ਵਾਸਤੇ ਬੱਚਿਆਂ ਨੂੰ ਦੱਸਿਆ ਕਿ ਅਨੂਸਾਸਨ ਵਿਚ ਰਹਿ ਕੇ ਹੀ ਜਿੰਦਗੀ ਵਿਚ ਸਨਮਾਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈੇੇ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					