ਲੌਂਗੋਵਾਲ, 19 ਦਸੰਬਰ-(ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡੈਲੀਗੇਟ ਇਜਲਾਸ ਦੌਰਾਨ ਲਗਾਤਾਰ ਤੀਜੀ ਵਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਚੁਣੇ ਜਾਣ ‘ਤੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਬਣਨ ‘ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਗਾਮੀ ਚੋਣਾਂ ਚ ਸਫਲਤਾ ਲਈ ਸਮੂਹ ਆਗੂ ਤੇ ਵਰਕਰ ਉਹਨਾਂ ਦੀ ਅਗਵਾਈ ‘ਚ ਮਿਲ ਕੇ ਸੰਘਰਸ਼ ਕਰਨਗੇ।
ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਕੋਟੜਾ, ਹਰਜਿੰਦਰ ਸਿੰਘ ਗੱਗੀ ਸੰਘਰੇੜੀ, ਰੁਪਿੰਦਰ ਸਿੰਘ ਚੱਠਾ, ਜਗਸੀਰ ਸਿੰਘ ਗਾਂਧੀ ਕੌਂਸਲਰ, ਰਾਮ ਸਿੰਘ ਕੌਂਸਲਰ, ਪਰਮਜੀਤ ਸਿੰਘ ਗਾਂਧੀ ਮੀਤ ਪ੍ਰਧਾਨ, ਜਤਿੰਦਰ ਸਿੰਘ ਦਿਆਲਗੜ, ਜਸਵਿੰਦਰ ਸਿੰਘ ਲਿਬੜਾ, ਲਖਵਿੰਦਰ ਸਿੰਘ ਭਾਲ, ਅਵਤਾਰ ਸਿੰਘ ਦੁੱਲਟ ਕੌਂਸਲਰ ਆਦਿ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …