Saturday, July 26, 2025
Breaking News

65ਵੇਂ ਸਕੂਲ ਸਟੇਟ ਗਤਕਾ ਟੂਰਨਾਮੈਂਟ ‘ਚ ਸਪਰਿੰਗ ਡੇਲ ਸਕੂਲ ਨੇ ਜਿੱਤਿਆ ਸੋਨਾ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਪਰਿੰਗ ਡੇਲ ਸੀਨੀਅਰ ਸਕੂਲ ਦੀ ਗਤਕਾ ਟੀਮ ਨੇ ਮਾਹੌਲੀ ਵਿੱਚ ਆਯੋਜਿਤ 65ਵੇਂਂ ਸਕੂਲ ਸਟੇਟ PPNJ2012201912ਟੂਰਨਾਮੈਂਟ ਦੇ ਅੰਡਰ-17 ਵਰਗ ਵਿੱਚ ‘ਸਿੰਘ ਸਟਿੱਕ’ ਤੇ ‘ਫੜੀ ਸਟਿੱਕ’ ਦੋਵੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਅੰਡਰ-19 ਵਰਗ ਵਿੱਚ ਵੀ ਟੀਮ ਫਸਟ ਰਨਰਅੱਪ ਐਲਾਨੀ ਗਈ।
     ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪਿ੍ਰੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਗਤਕਾ ਟੀਮ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦੀ ਆ ਰਹੀ ਹੈ ਅਤੇ ਹਾਲ ਹੀ ਵਿੱਚ ਆਯੋਜਿਤ ਚੌਥੀ ਓਪਨ ਨੈਸ਼ਨਲ ਗਤਕਾ ਚੈਂਪਿਅਨਸ਼ਿਪ ਦੇ ਦੌਰਾਨ ਸਕੂਲ ਦੇ ਵਿਦਿਆਰਥੀ ਅਰਮਾਨਪ੍ਰੀਤ ਨੂੰ ਉਸ ਦੇ ਵਧੀਆ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।ਪਿ੍ਰੰਸੀਪਲ ਸ਼ਰਮਾ ਨੇ ਜੇਤੂ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਤੇ ਮਾਤਾ ਪਿਤਾ ਨੂੰ ਵਧਾਈ ਵੀ ਦਿੱਤੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply