Saturday, July 26, 2025
Breaking News

ਠੰਡੇ ਬੁਰਜ਼ ਤੋਂ……

sahibzade-4ਠੰਡੇ ਬੁਰਜ਼ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਓ ਧਰਮ ਬਚਾ ਕੇ ਰੱਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।

ਰਾਤ ਪੋਹ ਦੀ ਠੰਡ ਕਹਿਰ ਦੀ,
ਗੱਲ ਸੁਣਾਵਾਂ ਤੱੜਕ ਪਹਿਰ ਦੀ।
ਮਾਂ ਗੁਜਰੀ ਨੇ ਦੱਬ ਲਿਆ ਸੀ,
ਜ਼ੁਲਮ ਦੇ ਆਏ ਭੁਚਾਲਾਂ ਨੂੰ।
ਠੰਡੇ ਬੁਰਜ਼ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਨੂੰ।
ਬੱਚਿਓ ਧਰਮ ਬਚਾ ਕੇ ਰੱਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।

ਹੱਥੀਂ ਤੋਰੇ ਗੁਰੁ, ਤੇਗ਼ ਬਹਾਦਰ,
ਬਣ ਕੇ ਹਿੰਦ ਧਰਮ ਦੀ ਚਾਦਰ।
ਦਿਲ ਦਰਿਆ, ਸਮੁੰਦਰੋਂ ਡੂੰਘੇ,
ਮਾਂ ਭੁੱਲੀ, ਸਭ ਖਿਆਲਾਂ ਨੂੰ।
ਠੰਡੇ ਬੁਰਜ਼ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਓ ਧਰਮ ਬਚਾ ਕੇ ਰੱਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।

ਫਤਹਿ ਸਿੰਘ ਤੇ ਜ਼ੋਰਾਵਰ ਸਿੰਘ ਜੀ,
ਮੌਤ ਤੋਂ ਦੋਵੇਂ ਹੀ, ਬੇ-ਡਰ ਸੀ।
ਚਿਣ ਦਿੱਤਾ ਸੀ ਨੀਹਾਂ ਅੰਦਰ,
ਨਿੱਕਿਆਂ-ਨਿੱਕਿਆਂ ਬਾਲਾਂ ਨੂੰ
ਠੰਡੇ ਬੁਰਜ਼ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਓ ਧਰਮ ਬਚਾ ਕੇ ਰੱਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।
ਇਹ ਹੈ ਦੁੱਖਾਂ ਭਰੀ ਕਹਾਣੀ।
‘ਸੁਹਲ’ ਲਾਲਾਂ ਦੀ ਕੁਰਬਾਨੀਂ।
ਦੁਨੀਆਂ ਸਾਰੀ ਜਾਣ ਗਈ ਸੀ,
ਮੁਗਲ ਦੀਆਂ ਸਭ ਚਾਲਾਂ ਨੂੰ।
ਠੰਡੇ ਬੁਰਜ਼ ਤੋਂ ਮਾਂ ਗੁਜਰੀ,
ਜਦ ਵੇਖ ਰਹੀ ਸੀ ਲਾਲਾਂ ਨੂੰ।
ਬੱਚਿਓ ਧਰਮ ਬਚਾ ਕੇ ਰੱਖਣਾ,
ਕਹਿੰਦੀ ਗੁਰਾਂ ਦੇ, ਲਾਲਾਂ ਨੂੰ।

Malkiat Suhal

 

 

ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ (ਗੁਰਦਾਸਪੁਰ)
ਮੋ – 98728 48610

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply