Tuesday, December 24, 2024

ਕਾਮਰੇਡ ਭਾਨ ਸਿੰਘ ਭੌਰਾ ਦੀ ਬਰਸੀ 3 ਜਨਵਰੀ ਨੂੰ – ਸੁਖਦੇਵ ਸ਼ਰਮਾ

ਕੇਂਦਰ ਸਰਕਾਰ ਦੇ ਵੱਖ-ਵੱਖ ਸੋਧ ਬਿਲਾਂ ਖਿਲਾਫ਼ ਡੱਟਣ ਦਾ ਫ਼ੈਸਲਾ

ਧੂਰੀ, 29 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੀ.ਪੀ.ਆਈ ਜਿਲਾ ਸੰਗਰੂਰ ਦੇ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਜਿਲਾ ਕਾਰਜਕਾਰਨੀ PPNJ2912201906ਦੀ ਮੀਟਿੰਗ ਸਾਥੀ ਜਗਦੇਵ ਸਿੰਘ ਬਾਹੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲਾ ਕੌਸਲ ਸੀ.ਪੀ.ਆਈ ਦੇ ਫ਼ੈਸਲੇ ਅਨੁਸਾਰ ਕਾਮਰੇਡ ਭਾਨ ਸਿੰਘ ਭੌਰਾ ਮੈਂਬਰ ਪਾਰਲੀਮੈਂਟ ਦੀ 16ਵੀਂ ਬਰਸੀ ਦੇ ਸਮੇਂ ਸ਼ਰਧਾਜਲੀ ਸਮਾਗਮ ਦੇ ਸਬੰਧ ਵਿੱਚ ਤਿਆਰੀਆਂ ਨੂੰ ਅਮਲੀ ਰੂਪ ਦੇ ਕੇ ਪ੍ਰਬੰਧ ਮੁਕੰਮਲ ਕਰਨ ਦਾ ਫ਼ੈਸਲਾ ਕੀਤਾ ਗਿਆ।ਸਮਾਗਮ 3 ਜਨਵਰੀ ਨੂੰ ਸੁਤੰਤਰ ਭਵਨ ਸੀ.ਪੀ.ਆਈ ਦਫਤਰ ਸੰਗਰੂਰ ਵਿਖੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਾਮਰੇਡ ਭੌਰਾ ਧੂਰੀ ਤੇ ਭਦੌੜ ਤੋਂ ਵਿਧਾਇਕ, ਦੋ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ।ਇਸ ਬਰਸੀ ਸਮਾਗਮ ਨੂੰ ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀ.ਪੀ.ਆਈ ਪੰਜਾਬ ਅਤੇ ਕਾਮਰੇਡ ਜਗਰੂਪ ਸਿੰਘ ਮੈਂਬਰ ਨੈਸ਼ਨਲ ਕੌਸਲ ਸੀ.ਪੀ.ਆਈ ਸੰਬੋਧਨ ਕਰਨਗੇ।ਕੌਸਲ ਦੀ ਹੋਈ ਇਸੇ ਮੀਟਿੰਗ ਦੌਰਾਨ ਹੀ ਇੱਕ ਹੋਰ ਮਤੇ ਰਾਹੀਂ ਨਾਗਰਿਕਤਾ ਸੋਧ ਬਿਲ, ਐਨ.ਆਰ.ਸੀ ਅਤੇ ਐਨ.ਪੀ.ਆਰ ਦਾ ਵਿਰੋਧ ਕਰਦਿਆਂ ਇਹਨਾਂ ਕਾਨੂੰਨਾਂ ਵਿਰੁੱਧ ਡੱਟਣ ਦਾ ਅਹਿਦ ਕੀਤਾ ਗਿਆ।
ਇਸ ਮੌਕੇ ਪਿਆਰੇ ਲਾਲ, ਬਲਦੇਵ ਸਿੰਘ ਨਿਹਾਲਗੜ, ਨਿਰਮਲ ਸਿੰਘ ਬੱਟਿੜਆਣਾ, ਲੀਲੇ ਖਾਂ, ਰਣਜੀਤ ਕਲਿਆਣ, ਸੰਪੂਰਨ ਸਿੰਘ ਛਾਜਲੀ, ਰਣਜੀਤ ਸਿੰਘ ਬਿੰਜੋਕੀ, ਬਿਰਜ ਧੀਮਾਨ, ਸੁਰਿੰਦਰ ਭੈਣੀ, ਮੁਹੰਮਦ ਖਲੀਲ, ਹਰਨੇਕ ਸਿੰਘ ਬਮਾਲ ਅਤੇ ਡਾ. ਮਨਿੰਦਰ ਸਿੰਘ ਧਾਲੀਵਾਲ ਆਦਿ ਵੀ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply