ਪਟਿਆਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਰਾਵਰ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਵਲੋਂ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ੇ ‘ਤੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਵਿਲੀਅਮਜੀਤ ਸਿੰਘ ਅਤੇ ਇੰਜ. ਚਰਨਜੀਵ ਸਿੰਘ ਸਰੋਆ ਵਲੋ ਨੌਵੀਂ, ਦਸਵੀਂ, ਗਿਆਰਵੀ ਅਤੇ ਬਾਰਵ੍ਹੀ ਜਮਾਤ ਦੇ ਵਿਦਿਆਰਥੀਆਂ ਨੂੰ ਇਨਸਕ੍ਰਿਪਟ ਕੀ ਬੋਰਡ ਦੀ ਵਰਤੋਂ ਅਤੇ ਯੂਨੀਕੋਡ ਬੇਸਡ ਫੌਂਟਾਂ ਦੀ ਵਰਤੋਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਹਨਾ ਦੇ ਲਾਭ ਦੱਸੇ ਗਏ।ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਗੂਗਲ ‘ਤੇ ਸਰਚ ਕਰਨ ਦੇ ਸੁਚੱਜੇ ਤਰੀਕੇ ਅਤੇ ਸਰਚ ਟਾਈਮ ਨੂੰ ਘਟਾਉਣ ਦੇ ਤਰੀਕੇ ਦੱਸੇ ਗਏ।
ਇਸ ਸੈਮੀਨਾਰ ਦਾ ਸੰਚਾਲਨ ਕੰਪਿਊਟਰ ਫੈਕਲਟੀ ਅੰਜੂ ਸ਼ਰਮਾ ਅਤੇ ਜਯੋਤੀ ਗਰਗ ਵਲੋਂ ਪ੍ਰਿੰਸੀਪਲ ਸ਼ੀਓ ਰਾਮ ਜੀ ਅਤੇ ਲੈਕਚਰਾਰ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਪ੍ਰੰਸੀਪਲ ਸ਼ੀਓਰਾਮ ਨੇ ਯੂਨੀਵਰਸਿਟੀ ਤੋਂ ਆਏ ਵਿਸ਼ਾ ਮਾਹਿਰਾ ਦਾ ਧੰਨਵਾਦ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …