Wednesday, July 30, 2025
Breaking News

ਲੌਂਗੋਵਾਲ ਸਕੂਲ ਵੈਨ ਹਾਦਸੇ ਦੋਰਾਨ ਅਮਨਦੀਪ ਕੌਰ ਦੀ ਬਹਾਦਰੀ ‘ਤੇ ਉਠੇ ਸਵਾਲ

ਪੰਜ ਵਿਅਕਤੀਆਂ ਨੇ 8 ਬੱਚਿਆਂ ਨੂੰ ਬਚਾਉਣ ਦਾ ਕੀਤਾ ਦਾਅਵਾ

ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ- ਜਗਸੀਰ ਸਿੰਘ) – ਕਸਬਾ ਲੌਂਗੋਵਾਲ ‘ਚ ਪਿਛਲੇ ਦਿਨੀ ਸਕੂਲੀ ਵੈਨ ਅਗਨੀਕਾਂਡ ਦੌਰਾਨ 8 ਬੱਚਿਆਂ ਨੂੰ ਸੁਰੱਖਿਅਤ  PPNJ2002202015ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਦਾਅਵਾ ਕਰਨ ਵਾਲੀ ਸਿਮਰਨ ਪਬਲਿਕ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਬਹਾਦਰੀ ‘ਤੇ ਸਵਾਲ ਉਠੇ ਹਨ ਤੇ ਮੀਡੀਆ ਦੀ ਇੱਕ ਧਿਰ ਵਲੋਂ ਬੇਵਜ੍ਹਾ ਇਸ ਨੂੰ ਤੂਲ ਦਿੱਤੇ ਜਾਣ ਦੇ ਵੀ ਦੋਸ਼ ਲੱਏ ਹਨ।ਅਮਨਦੀਪ ਕੌਰ ਦੀ ਬਹਾਦਰੀ ਤੇ ਸਵਾਲ ਉਠਾਉਣ ਵਾਲੇ ਸ਼ਿੰਦਰਪਾਲ ਸਿੰਘ, ਗੁਰਦੀਪ ਸਿੰਘ, ਕੇਸਰ ਸਿੰਘ, ਸੁਰਜੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਕਿਹਾ ਹੈ ਕਿ ਉਨਾਂ ਨੂੰ ਸਬੰਧਤ ਲੜਕੀ ਅਮਨਦੀਪ ਕੌਰ ਦੇ ਸਨਮਾਨ ‘ਤੇ ਕੋਈ ਇਤਰਾਜ਼ ਨਹੀ ਹੈ।ਪਰ ਅਸਲ ਸਚਾਈ ਜੱਗ ਜਾਹਰ ਹੋਣੀ ਜਰੂਰੀ ਹੈ।ਸੋਸ਼ਲ ਮੀਡੀਆ ‘ਤੇ ਪੇਸ਼ ਕੀਤੇ ਗਏ ਪੋਸਟ ਵਿਚ ਉਨ੍ਹਾਂ ਕਿਹਾ ਕਿ ਜਿਸ ਸਮੇਂ ਵੈਨ ਨੂੰ ਅੱਗ ਲੱਗੀ ਸੀ ਤਾਂ ਘਟਨਾ ਸਥਾਨ ਤੇ ਸਭ ਤੋਂ ਪਹਿਲਾਂ ਪਹੁੰਚ ਕੇ ਉਨਾਂ ਨੇ ਹੀ ਰੋਲਾ ਪਾਇਆ।ਜਿਥੇ ਅਸੀ ਉਨਾਂ ਨੇ ਅੱਗ ਬੁਝਾਉਣ ਅਤੇ ਬਾਕੀ ਬੱਚਿਆਂ ਨੂੰ ਵੈਨ ਵਿਚੋਂ ਸੁਰੱਖਿਅਤ ਬਾਹਰ ਕੱਢਿਆ, ਉਥੇ ਸਭ ਤੋਂ ਪਹਿਲਾਂ ਇਸ ਦੁਰਘਟਨਾ ਸਬੰਧੀ ਪ੍ਰੈਸ ਦੇ ਨਾਲ-ਨਾਲ ਐਸ.ਡੀ.ਐਮ ਸੰਗਰੂਰ, ਇੰਟੈਲੀਜੈਸੀ ਵਿੰਗ, ਆਈ.ਜੀ ਚੰਡੀਗੜ੍ਹ ਅਤੇ ਪੁਲਿਸ ਦੇ ਹੋਰਨਾਂ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਵੀ ਦਿੱਤੀ । ਜਿਸ ਲੜਕੀ ਨੂੰ ਬਹਾਦਰ ਲੜਕੀ ਕਿਹਾ ਜਾ ਰਿਹਾ ਹੈ ਉਹ ਤਾਂ ਖੁਦ ਅਪਣੇ ਆਪ ਨੂੰ ਹੀ ਮੁਸ਼ਕਲ ਨਾਲ ਹੀ ਬਚਾ ਸਕੀ ਸੀ।ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵਲੋਂ ਇਸ ਮਾਮਲੇ ਨੂੰ ਜਾਣਬੁੱਝ ਕੇ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰੇ ਬੱਚਿਆ ਦਾ ਉਨਾਂ ਨੂੰ ਦੁੱਖ ਹੈ ਅਤੇ ਉਨ੍ਹਾਂ ਨੂੰ ਨਾ ਬਚਾ ਸਕਣ ਦਾ ਸਾਰੀ ਉਮਰ ਅਫਸੋਸ ਰਹੇਗਾ।
                ਉਨ੍ਹਾਂ ਸ਼ਪੱਸ਼ਟ ਕੀਤਾ ਕਿ ਘਟਨਾ ਵਾਲੇ ਸਮੇਂ ਉਹ ਹਾਦਸਾਗ੍ਰਸਤ ਹੋਈ ਵੈਨ ਦੇ ਪਿੱਛੇ ਆ ਰਹੇ ਸੀ ਕਿ ਚੱਲਦੇ-ਚੱਲਦੇ ਵੈਨ ਨੂੰ ਹੇਠਲੇ ਪਾਸੇ ਤੋਂ ਅੱਗ ਲੱਗ ਗਈ।ਅੱਗ ਲੱਗਣ ਦਾ ਪਤਾ ਲਗਦੇ ਹੀ ਉਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਇਸ ਦੇ ਬਾਵਜੂਦ ਵੀ ਵੈਨ ਅੱਗੇ ਲੰਘ ਗਈ।ਤਾਂ ਉਨਾਂ ਨੇ ਆਪਣਾ ਵਹੀਕਲ ਤੇਜ ਰਫਤਾਰੀ ਨਾਲ ਭਜਾ ਕੇ ਵੈਨ ਨੂੰ ਰੋਕਿਆ।ਵੈਨ ਦੇ ਰੁੱਕਣ ਤੋਂ ਬਾਅਦ ਕੇਵਲ ਡਰਾਇਵਰ ਸੀਟ ਵਾਲੀ ਤਾਕੀ ਹੀ ਖੁੱਲ ਸਕੀ।ਜਿਸ ਰਾਹੀਂ ਉਹ 8 ਬੱਚਿਆਂ ਨੂੰ ਬਾਹਰ ਕੱਢਣ ‘ਚ ਸਫਲ ਹੋ ਗਏ।ਉਸ ਸਮੇਂ ਅਮਨਦੀਪ ਕੌਰ ਵੀ ਬੁਰੀ ਤਰ੍ਹਾਂ ਨਾਲ ਘਬਰਾਈ ਹੋਈ ਸੀ ਅਤੇ ਉਹ ਆਪਣੀ ਹਿੰਮਤ ਨਾਲ ਵੈਨ ਦੀ ਤਾਕੀ ਵੀ ਨਹੀ ਖੋਲ ਸਕੀ, ਸ਼ੀਸ਼ੇ ਭੰਨਣ ਵਾਲੀ ਗੱਲ ਤਾਂ ਕਿਤੇ ਦੂਰ ਹੈ।ਉਨ੍ਹਾਂ ਕਿਹਾ ਕਿ ਉਹ ਇਸ ਮਨਹੂਸ ਹਾਦਸੇ ‘ਤੇ ਰਾਜਨੀਤੀ ਨਹੀ ਚਾਹੁੰਦੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …