ਸਮਰਾਲਾ, 24 ਫਰਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਬਿਜਲੀਪੁਰ ਦੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਲੱਲ ਕਲਾਂ ਵਾਲਿਆਂ ਦੀ ਯਾਦ ਸਮਰਪਿਤ ਵਿਸ਼ਾਲ ਖੇਡ ਮੇਲਾ 25 ਤੇ 26 ਫਰਵਰੀ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲਿੱਟ ਅਤੇ ਗੁਰਪ੍ਰੀਤ ਲਾਲੀ ਨੇ ਦੱਸਿਆ ਕਿ ਇਸ ਦੋ ਰੋਜਾ ਕਬੱਡੀ ਕੱਪ ਵਿੱਚ ਪਹਿਲੇ ਦਿਨ ਕਬੱਡੀ 45 ਕਿਲੋ, 55 ਕਿਲੋ ਅਤੇ 65 ਕਿੱਲੋ ਦੇ ਮੁਕਾਬਲਿਆਂ ਤੋਂ ਇਲਾਵਾ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਦੂਸਰੇ ਦਿਨ 26 ਫਰਵਰੀ ਨੂੰ ਕਬੱਡੀ 75 ਕਿਲੋ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਵਿੱਚ ਸਿਰਕੱਢ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ।ਜਿਸ ਦਾ ਪਹਿਲਾ ਇਨਾਮ 61000 ਰੁਪਏ, ਦੂਸਰਾ ਇਨਾਮ 41000 ਰੁਪਏ ਦਿੱਤਾ ਜਾਵੇਗਾ।
ਇਸ ਮੌਕੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ 21000-21000 ਰੁਪਏ ਦੇ ਇਨਾਮ ਦਿੱਤੇ ਜਾਣਗੇ।ਦਰਸ਼ਕਾਂ ਦੇ ਲੱਕੀ ਕੂਪਨਾਂ ਰਾਹੀਂ ਦੋ ਦਰਸ਼ਕਾਂ ਨੂੰ ਇਨਾਮ ਵਜੋਂ ਸਾਈਕਲ ਦਿੱਤੇ ਜਾਣਗੇ।ਇਨਾਮਾਂ ਦੀ ਵੰਡ ਇਲਾਕੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਕਰਨਗੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …