ਹਜ਼ੂਰ ਸਾਹਿਬ (ਨੰਦੇੜ), 12 ਮਾਰਚ (ਪੰਜਾਬ ਪੋਸਟ ਬਿਊਰੋ) – ਤਖਤ ਸਚਖੰਡ ਹਜ਼ੂਰ ਸਾਹਿਬ ਲਈ ਚੜਾਵੇ ਵਜੋਂ ਕਣਕ ਇਕੱਤਰ ਕਰਨ ਲਈ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਇੱਕ ਵਿਸ਼ੇਸ਼ ਜਥੇ ਨੂੰ ਅਰਦਾਸ ਉਪਰੰਤ ਪੰਜਾਬ ਰਵਾਨਾ ਕੀਤਾ ਗਿਆ।ਇਹ ਜਥਾ ਪੰਜਾਬ ਦੇ ਸ਼ਰਧਾਲੂ ਕਿਸਾਨਾਂ ਵਲੋਂ ਦਿੱਤੀ ਜਾਣ ਵਾਲੀ ਕਣਕ ਲੈ ਕੇ ਪਰਤਣਗੇ।
ਤਖਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਇਸ ਜਥੇ ਨੂੰ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਨੇਜਿੰਗ ਮੈਂਬਰ ਇੰਦਰ ਸਿੰਘ ਮੋਟਰਾਂਵਾਲੇ, ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਠਾਨ ਸਿੰਘ ਬੁੰਗਾਈ, ਹਰਜੀਤ ਸਿੰਘ ਕੜੇ ਵਾਲੇ, ਰਵਿੰਦਰ ਸਿੰਘ ਕਪੂਰ ਆਦਿ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …