Saturday, October 19, 2024

ਮੁਹਾਲੀ ’ਚ ਵੱਧ ਰੇਟ ’ਤੇ ਸੈਨੀਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ

ਚੰਡੀਗੜ, 27 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੀ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉਤੇ ਨਾ Vigilanceਵੇਚਣ ਸਬੰਧੀ ਮੁੱਖ ਡਾਇਰੈਕਟ ਵਿਜੀਲੈਂਸ ਬਿਊਰੋ ਪੰਜਾਬ ਕੇ. ਉਪਲ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉਡਣ ਦਸਤੇ ਨੇ ਐਸ.ਏ.ਐਸ ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ।
             ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਵਿਜੀਲੈਂਸ ਦੇ ਉਡਣ ਦਸਤੇ ਦੇ ਏ.ਆਈ.ਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਅਧੀਨ ਟੀਮ ਨੇ ਉਕਤ ਦਵਾਈਆਂ ਦੀ ਦੁਕਾਨ ਉਤੇ ਛਾਪਾ ਮਾਰਿਆ ਅਤੇ ਪਾਇਆ ਗਿਆ ਕਿ ਉਥੇ ਸੈਨੀਟਾਈਜ਼ਰ ਅਤੇ ਮਾਸਕ ਆਮ ਰੇਟ ਤੋਂ ਬਹੁਤ ਵੱਧ ਰੇਟਾਂ ਉਤੇ ਵੇਚੇ ਜਾ ਰਹੇ ਸਨ।ਵਿਜੀਲੈਂਸ ਟੀਮ ਨੇ ਉਸ ਦਵਾ ਵਿਕਰੇਤਾ ਨੂੰ ਵੱਧ ਰੇਟ ’ਤੇ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਕਾਰਨ ਕਾਬੂ ਕਰ ਲਿਆ।ਜਿਸ ਵਿਰੁੱਧ ਐਸ.ਏ.ਐਸ ਨਗਰ ਦੇ ਥਾਣਾ ਮਟੌਰ ਵਿਖੇ ਆਈ.ਪੀ.ਸੀ ਦੀ ਧਾਰਾ 188 ਤਹਿਤ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਹੈ।
           ਜਿਕਰਯੋਗ ਹੈ ਕਿ ਬਿਓਰੋ ਦੇ ਮੁੱਖ ਡਾਇਰੈਕਟਰ ਬੀ.ਕੇ ਉਪਲ ਨੇ ਪਹਿਲਾਂ ਹੀ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਨੂੰ ਜ਼ਿਲਿਆਂ ਵਿੱਚ ਪ੍ਰਸਾਸ਼ਨ ਅਤੇ ਜ਼ਿਲਾ ਪੁਲਿਸ ਨਾਲ ਤਾਲਮੇਲ ਰੱਖਣ ਅਤੇ ਹਰ ਤਰਾਂ ਦੇ ਸਹਿਯੋਗ ਅਤੇ ਸਹਾਇਤਾ ਕਰਨ ਦਾ ਨਿਰਦੇਸ਼ ਦਿੱਤਾ ਹੋਇਆ ਹੈ।ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਜਰੂਰੀ ਚੀਜਾਂ ਨੂੰ ਭੰਡਾਰ ਕਰਨ ਜਾਂ ਮੁਨਾਫ਼ਖੋਰੀ ਕਰਨ ਵਾਲਿਆਂ ਸਮੇਤ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਬੇਨਿਯਮੀਆਂ ਕਰਨ ਵਾਲਿਆਂ ‘ਤੇ ਵੀ ਕਰੜੀ ਨਜ਼ਰ ਰੱਖਣ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਜ਼ਦੀਕ ਸੁਖਆਸਨ ਅਸਥਾਨ ਦੀ ਸੇਵਾ ਕਰਵਾਈ ਗਈ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ …