Thursday, December 12, 2024

ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਜ਼ਿੰਮਾ

ਪਿੰਡ ਵਾਲਿਆਂ ਪੈਸੇ ਇਕੱਠੇ ਕਰਕੇ ਵੰਡਿਆ ਲੋੜਵੰਦਾਂ ਨੂੰ ਸੁੱਕਾ ਰਾਸ਼ਨ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਨੌਜਵਾਨਾਂ ਨੇ ਆਪ ਪਿੰਡ ਦੇ ਲੋੜਵੰਦ ਘਰਾਂ ਦੀ ਸੂਚੀ ਬਣਾ ਕੇ ਅਤੇ PPNJ2903202003ਪਿੰਡ ਵਿਚੋਂ ਹੀ ਸਰਦੇ-ਪੁੱਜਦੇ ਘਰਾਂ ਵਿਚੋਂ ਪੈਸੇ ਇਕੱਠੇ ਕਰਕੇ 400 ਲੋੜਵੰਦ ਪਰਿਵਾਰਾਂ ਨੂੰ ਕਰੀਬ 15-15 ਦਿਨ ਦਾ ਸੁੱਕਾ ਰਾਸ਼ਨ ਵੰਡਿਆ।ਜਿਸ ਵਿਚ ਆਟਾ, ਦਾਲਾਂ, ਖੰਡ, ਚਾਹ-ਪੱਤੀ, ਤੇਲ ਆਦਿ ਸ਼ਾਮਿਲ ਸੀ।ਇਸ ਤੋਂ ਇਲਾਵਾ ਸਰਕਾਰ ਵੱਲੋਂ ਪਿੰਡਾਂ ਨੂੰ ਵਾਇਰਸ ਮੁਕਤ ਕਰਨ ਲਈ ਦਿੱਤਾ ਗਿਆ ਰਸਾਇਣ ਹਾਈਪੋਕਲੋਰਾਈਟ ਵੀ ਆਪ ਆਪਣੇ ਖੇਤੀ ਸੰਦਾਂ ਨਾਲ ਸਪਰੇਅ ਕੀਤਾ।
              ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੂੰ ਜਦੋਂ ਪਿੰਡ ਵਿਚ ਚੱਲ ਰਹੇ ਨੇਕੀ ਦੇ ਇਸ ਕੰਮ ਦਾ ਪਤਾ ਲੱਗਾ ਤਾਂ ਉਹ ਨੌਜਵਾਨਾਂ ਦਾ ਹੌਸ਼ਲਾ ਵਧਾਉਣ ਲਈ ਆਪ ਪਿੰਡ ਜਾ ਪੁੱਜੇ ਅਤੇ ਨੌਜਵਾਨਾਂ ਨੂੰ ਮਿਲਕੇ ਇਸ ਉਪਰਾਲੇ ਲਈ ਸਾਬਾਸ਼ ਦਿੱਤੀ।ਢਿਲੋਂ ਨੇ ਕਿਹਾ ਕਿ ਅੱਜ ਅਜਿਹੇ ਨੌਜਵਾਨਾਂ ਦੀ ਹਰੇਕ ਪਿੰਡ ਤੇ ਮੁਹੱਲੇ ਵਿਚ ਲੋੜ ਹੈ, ਜੋ ਕਿ ਸਾਂਝੇ ਕੰਮਾਂ ਲਈ ਅੱਗੇ ਆਉਣ ਤੇ ਲੋੜਵੰਦ ਲੋਕਾਂ ਦੀ ਬਾਂਹ ਫੜਨ ਅਤੇ ਕਿਸੇ ਵੀ ਕੰਮ ਵਿੱਚ ਲੋੜ ਮਹਿਸੂਸ ਹੋਵੇ ਤਾਂ ਸਰਕਾਰ ਉਨਾਂ ਦੇ ਨਾਲ ਹੈ।ਇਸ ਮੌਕੇ ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਨਵਨੀਤ ਕੌਰ, ਪ੍ਰਦੀਪ ਸਿੰਘ ਲਾਡਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …