Saturday, July 26, 2025
Breaking News

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਵਿਖੇ ਰਾਹਤ ਸਹਾਇਤਾ ਲਗਾਤਾਰ ਜਾਰੀ-ਦਿਲਜੀਤ ਸਿੰਘ ਬੇਦੀ

PPN07101418

ਸ੍ਰੀਨਗਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿਸ਼ਾ-ਨਿਰਦੇਸ਼ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਿਖੇ ਆਈ ਕੁਦਰਤੀ ਆਫਤ ਹੜ੍ਹ ‘ਚ ਸ੍ਰੀਨਗਰ ਵਿਖੇ ਜਨ ਜੀਵਨ ਪ੍ਰਭਾਵਿਤ ਹੋਣ ਕਾਰਨ ਸਹਾਇਤਾ ਲਗਾਤਾਰ ਜਾਰੀ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕੀਤਾ। ਉਨ੍ਹਾਂ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਕਾਰਨ ਪ੍ਰਭਾਵਤ ਪ੍ਰੀਵਾਰਾਂ ਨੂੰ ਸ੍ਰੀਨਗਰ ਵਿਖੇ ਰਾਹਤ ਸਮੱਗਰੀ ਵਿੱਚ ਰਾਸ਼ਨ, ਕਪੜੇ, ਬਿਸਤਰ,ਦਸਤਾਰਾਂ ਆਦਿ ਦਿਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਥੇ ਗੁਰਦੁਆਰਾ ਸ਼ਹੀਦਬੁੰਗਾ ਬਰਜੁਲਾ ਬਡਗਾਮ ਸ੍ਰੀਨਗਰ ਤੋਂ ਸਹਾਇਤਾ ਲਗਾਤਾਰ ਜਾਰੀ ਹੈ।ਉਨ੍ਹਾਂ ਰਾਹਤ ਕਾਰਜਾਂ ਦੇ ਵੇਰਵੇ ਬਾਰੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਵਾਹਰ ਨਗਰ,ਮਹਿਜੂਰ ਨਗਰ, ਤੁਲਸੀ ਬਾਗ, ਗੋਗਜੀ ਬਾਗ, ਰਾਜ ਬਾਗ, ਵਜੀਰਾ ਬਾਗ, ਅਲੂਚਾ ਬਾਗ, ਹਫਤ ਚਨਾਰ, ਬਟਮਾਲੂ, ਸੂਥਰਾਸ਼ਾਹੀ, ਸ਼ਹੀਦ ਗੰਜ, ਕਰਨ ਨਗਰ, ਬਾਲ ਗਾਰਡਨ, ਬਿਮਨਾ ਆਦਿ ਅਬਾਦੀਆਂ ਵਿੱਚ ਸਮੱਗਰੀ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਇੰਦਰਾ ਨਗਰ ਦੇ 200 ਪ੍ਰੀਵਾਰਾਂ ਨੂੰ, ਜੇਸਟਾ ਦੇਵੀ ਮੰਦਰ (ਕੈਂਪ), ਵਿੰਗਸ ਸ਼ੋਸ਼ਲ ਵੈਲਫੇਅਰ ਸੋਸਾਇਟੀ (ਮੁਸਲਿਮ), ਪਾਮ ਪੁਰ, ਐਮ ਈ ਐਸ ਕਲੋਨੀ ਸਬ ਏਰੀਆ ਐਫ ਓ ਡੀ, ਬਾਬਾ ਡੈਮ ਖਾਨੈਆਰ, ਖਾਲਸਾ ਹਾਈ ਸਕੂਲ ਕੈਂਪ, ਸੋਨਬਾਗ ਰਾਹਤ ਸਮੱਗਰੀ ਅਤੇ ਘਰੇਲੂ ਨਿਤ ਵਰਤੋਂ ਦਾ ਸਮਾਨ ਦਿੱਤਾ ਗਿਆ ਹੈ।  ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ, ਸ. ਗੁਰਜੀਤ ਸਿੰਘ ਕਿੰਗੀ ਪ੍ਰਧਾਨ ਗੁਰਦੁਆਰਾ ਕਮੇਟੀ, ਸ. ਰਜਿੰਦਰ ਸਿੰਘ ਲੱਕੀ ਸ੍ਰੀਨਗਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ.ਪਰਮਿੰਦਰ ਸਿੰਘ ਡੰਡੀ ਇੰਚਾਰਜ, ਸ. ਸੁਖਜਿੰਦਰ ਸਿੰਘ ਤੇ ਸ. ਗੁਰਜਿੰਦਰ ਸਿੰਘ ਜੇ ਈ, ਸ. ਲਖਵਿੰਦਰ ਸਿੰਘ ਬਦੋਵਾਲ, ਸ. ਬਲਜਿੰਦਰ ਸਿੰਘ ਬਦੋਵਾਲ,ਸ. ਕਿਰਪਾਲ ਸਿੰਘ ਪਾਲੀ, ਸ. ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

PPN07101419

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply