ਬਠਿੰਡਾ (ਤਲਵੰਡੀ ਸਾਬੋ), 9 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਵਰ੍ਹੇ ਪੂਰੇ ਸੰਸਾਰ ਭਰ ਵਿਚ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ।ਇਸ ਗੱਲ ਨੂੰ ਮੁੱਖ ਰੱਖਦੇ ਹੋਏ ਮਾਲਵਾ ਇਲਾਕੇ ਦੇ ਸਿਰਕੱਢਵੇਂ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਹ ਦਿਹਾੜਾ ਮਨਾਇਆ ਗਿਆ ।ਜ਼ਿਕਰ-ਏ-ਖਾਸ ਹੈ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਵਰ੍ਹੇ ਗਲੋਬਲ ਐਕਸ਼ਨ ਪਲੈਨ ਦਾ ਨਾਅਰਾ ਦਿੱਤਾ ਗਿਆ ਹੈ,ਜਿਸਦੇ ਅੰਤਰਗਤ ਸਾਰੀਆਂ ਸਮਾਜ ਸੇਵੀ, ਐੱਨ. ਜੀ .ਓ. ਅਤੇ ਹੋਰ ਮੈਡੀਕਲ ਜਥੇਬੰਦੀਆਂ ਨੂੰ ਅੱਖਾਂ ਦੀ ਤੰਦਰੁਸਤੀ ਲਈ ਕਾਰਜਸ਼ੀਲ ਰਹਿਣ ਦੀ ਅਪੀਲ ਕੀਤੀ ਗਈ ਹੈ।ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਸ ਦਿਹਾੜੇ ਨੂੰ ਸਮਰਪਿਤ ਅੱਖਾਂ ਦੀ ਸਾਂਭ-ਸੰਭਾਲ ਦਾ ਇਕ ਕੈਂਪ ਲਗਾੲਅਿਾ ਗਿਆ।ਇਸ ਕੈਂਪ ਵਿਚ ਮੁੱਖ ਸੁਝਾਅ ਕਰਤਾ ਅਤੇ ਮੁੱਖ ਬੁਲਾਰੇ ਦੇ ਤੌਰ ‘ਤੇ ਸਾਬਕਾ ਚੀਫ ਮੈਡੀਕਲ ਅਫਸਰ ਡਾ. ਗੁਰਦੇਵ ਸਿੰਘ ਅਤੇ ਫਾਰਮਾਸਿਸਟ ਸੁਖਦੇਵ ਸਿੰਘ ਨੇ ਸ਼ਿਰਕਤ ਕੀਤੀ ।ਡਾ. ਸਿੱਧੂ ਨੇ ਆਪਣੇ ਸੁਝਾਵੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਵਧੀਆ ਖਾਣ-ਪੀਣ ਅਤੇ ਰੋਜ਼ਮੱਰ੍ਹਾ ਦੀਆਂ ਗਤੀਵਿਧੀਆਂ ਵਿਚ ਥੋੜ੍ਹੀ ਜਿਹੀ ਚੌਕਸੀ ਵਰਤ ਕੇ ਅਸੀਂ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ। ਨਾਲ ਹੀ ਡਾ. ਸਿੱਧੂ ਨੇ ਧੁੱਪ ਵਿਚ ਨਿਕਲਣ ਸਮੇਂ ਵਧੀਆ ਸ਼ੀਸ਼ੇ ਵਾਲੇ ਚਸ਼ਮੇ ਵਰਤਣ ਦੀ ਸਲਾਹ ਵੀ ਵਿਦਿਆਰਥੀਆਂ ਨੂੰ ਦਿੱਤੀ।ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਵਰਗ ਲਈ ਪੜ੍ਹਾਈ ਦੇ ਚੱਲਦੇ ਅੱਖਾਂ ਦੀ ਤੰਦਰੁਸਤੀ ਬਹੁਤ ਅਹਿਮੀਅਤ ਰੱਖਦੀ ਹੈ।ਸਾਨੂੰ ਅੱਖਾਂ ਦੀ ਤੰਦਰੁਸਤੀ ਲਈ ਹਰ ਰੋਜ਼ ਅੱਖਾਂ ਦੇ ਡੇਲਿਆਂ ਨੂੰ ਘੁਮਾਉਣਾ, ਅੱਖਾਂ ਦੀਆਂ ਪਲਕਾਂ ਨੂੰ ਬਾਰ-ਬਾਰ ਖੋਲ੍ਹਣਾ ਤੇ ਬੰਦ ਕਰਨਾ ਆਦਿ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਸਲਾਦ ਦੀ ਵਰਤੋਂ ਅਤੇ ਹਰੀਆਂ ਪੱਤੇਦਾਰ ਸਬਜੀਆਂ ਨੂੰ ਭੋਜਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਸਲਾਹ ਵੀ ਦਿੱਤੀ।ਡਾ. ਨਛੱਤਰ ਸਿੰਘ ਮੱਲ੍ਹੀ, ਉਪ-ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਇਸ ਬਹੁਮੁੱਲੀ ਜਾਣਕਾਰੀ ਲਈ ਡਾ. ਸਿੱਧੂ ਦਾ ਧੰਨਵਾਦ ਕਰਦਿਆਂ ਅੱਖਾਂ ਦੇ ਇਸ ਅਨਮੋਲ ਖਜ਼ਾਨੇ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ ।ਨਾਲ ਹੀ ਉਨ੍ਹਾਂ ਡਾ. ਸਿੱਧੂ ਤੋਂ ਭਵਿੱਖ ਵਿਚ ਚੰਗੀ ਸਿਹਤ ਲਈ ਅਜਿਹੀਆਂ ਹੋਰ ਵਧੇਰੇ ਗਤੀਵਿਧੀਆਂ ਦੀ ਆਸ ਪ੍ਰਗਟ ਕੀਤੀ । ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਇਸ ਸਬੰਧੀ ਆਯੋਜਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਸਿਰਫ ਇਸ ਯੂਨੀਵਰਸਿਟੀ ਵਿਚ ਹੀ ਨਹੀਂ, ਸਗੋਂ ਇਸਦੀ ਚਾਰਦੀਵਾਰੀ ਤੋਂ ਬਾਹਰ ਵਿਦਿਆਰਥੀਆਂ ਦੇ ਜ਼ਰੀਏ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਜਾਵੇਗਾ, ਜਿਸ ਸਦਕਾ ਮਾਨਵਤਾ ਦੀ ਭਲਾਈ ਹਿਤ ਵਿਸ਼ਵ ਪੱਧਰ ‘ਤੇ ਚੱਲ ਰਹੇ ਅਜਿਹੇ ਉੱਦਮਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ ਜਾ ਸਕਦਾ ਹੈ।ੲਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਸਤੀਸ਼ ਗੋਸਵਾਮੀ ਅਤੇ ਬੇਸਿਕ ਸਾਇੰਸਜ਼ ਦੇ ਡੀਨ ਡਾ. ਅਰੁਣ ਕੁਮਾਰ ਕਾਂਸਲ ਮੌਜੂਦ ਸਨ।ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਗਤੀਵਿਧੀ ਇੰਚਾਰਜ ਹੋਣ ਦੇ ਨਾਲ-ਨਾਲ ਮੰਚ ਸੰਚਾਲਨ ਵੀ ਕੀਤਾ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …