ਫ਼ਾਜ਼ਿਲਕਾ, 1 ਮਈ (ਪੰਜਾਬ ਪੋਸਟ ਬਿਊਰੋ) – ਨੰਦੇੜ ਤੋਂ ਪਰਤੇ 4 ਸ਼ਰਧਾਲੂਆਂ ਦੀ ਕੋਵਿਡ-19 ਬਿਮਾਰੀ ਸਬੰਧੀ ਕਰਵਾਏ ਟੈਸਟ ਦੀ ਰਿਪੋਰਟ ਪਾਜਿਟਵ ਆਈ ਹੈ।ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।ਇਨ੍ਹਾਂ ਪਾਜ਼ਟਿਵ ਕੇਸਾਂ ਵਿਚੋ ਦੋ ਮੇਲ ਅਤੇ ਦੋ ਫੀਮੇਲ ਮਰੀਜ ਹਨ।ਪਿੰਡ ਟਿੰਡਾਂ ਵਾਲਾ ਨਿਵਾਸੀ ਮਰੀਜ ਮਰਦ ਹੈ ਜਦਕਿ ਜਲਾਲਾਬਾਦ ਦੇ ਇਕ ਮਰਦ ਅਤੇ ਦੋ ਸਥਾਨਕ ਔਰਤਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।ਮਰਦਾਂ ਵਿੱਚ ਇੱਕ ਮਰੀਜ ਦੀ ਉਮਰ ਕਰੀਬ 21 ਸਾਲ ਤੇ ਦੂਜੇ ਦੀ ਕਰੀਬ 22 ਸਾਲ ਹੈ ਜਦਕਿ ਔਰਤਾਂ ਵਿਚੋਂ ਇਕ 50 ਸਾਲ ਅਤੇ ਦੂਜੀ ਕਰੀਬ 37 ਸਾਲ ਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਕੁੱਲ 75 ਸ਼ਰਧਾਲੂ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਆਏ ਹਨ, ਜ਼ਿਨ੍ਹਾਂ ਵਿਚੋਂ 9 ਸ਼ਰਧਾਲੂ ਪਹਿਲਾਂ 27 ਅਪਰੈਲ ਨੂੰ ਆਏ ਸੀ।ਜਿਨ੍ਹਾਂ ਵਿਚੋਂ 4 ਸੈਂਪਲ ਪਾਜੀਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ 66 ਸ਼ਰਧਾਲੂਆਂ ਦੇ ਸੈਂਪਲ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ।23 ਸ਼ਰਧਾਲੂਆਂ ਨੂੰ ਅਬੋਹਰ ਦੇ ਮੇਜਰ ਸੁਰਿੰਦਰ ਮੈਮੋਰੀਅਲ ਹਸਪਤਾਲ, 35 ਰਾਮਸਰਾ ਦੇ ਕਮਿਊਨਟੀ ਹੈਲਥ ਸੈਂਟਰ ਅਤੇ 8 ਫਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ’ਚ ਕੋਆਰਨਟਾਈਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਰਹਿਣ।
Check Also
ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …