ਅਮ੍ਰਿਤਸਰ, 09 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਦਾ ‘ਡੀ’-ਜ਼ੋਨ ਦਾ ਯੁਵਕ ਮੇਲਾ ਅੱਜ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ।ਇਸ ਮੌਕੇ ‘ਤੇ ਏ ਡਵੀਜ਼ਨ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਕਮਲਾ ਨੈਹਰੂ ਕਾਲਜ ਫਾਰ ਵੂਮੈਨ, ਫਗਵਾੜਾ ਨੇ ਹਾਸਲ ਕੀਤੀ ਜਦੋਂਕਿ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੂਸਰੇ ਅਤੇ ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਤੀਸਰੇ ਸਥਾਨ ‘ਤੇ ਰਿਹਾ।
ਇਸੇ ਤਰ੍ਹਾਂ ਬੀ. ਡਵੀਜ਼ਨ ਮੁਕਾਬਲਿਆਂ ਵਿਚ ਆਰ. ਕੇ. ਆਰੀਆ ਕਾਲਜ, ਨਵਾਂ ਸ਼ਹਿਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਐਮ. ਐਲ. ਯੂ. ਡੀ. ਏ. ਵੀ. ਕਾਲਜ, ਫਗਵਾੜਾ ਨੇ ਦੂਸਰਾ ਅਤੇ ਐਸ. ਡੀ. ਕਾਲਜ ਫਾਰ ਵੂਮੈਨ, ਸੁਲਤਾਨਪੁਰ ਲੋਧੀ ਨੇ ਤੀਸਰਾ ਸਥਾਨ ਹਾਸਲ ਕੀਤਾ।ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਸ. ਜਤਿੰਦਰ ਸਿੰਘ ਔਲਖ, (ਆਈ.ਪੀ.ਐਸ.) ਕਮਿਸ਼ਨਰ ਆਫ ਪੁਲਿਸ, ਅੰਮ੍ਰਿਤਸਰ ਮੁੱਖ ਮਹਿਮਾਨ ਸਨ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਸਥਾਨਿਕ ਕੋਂਸਲਰ ਸ. ਦਮਦੀਪ ਸਿੰਘ ਹਾਜਰ ਸਨ। ਇਸ ਮੌਕੇ ਤੇ ਸ. ਜਤਿੰਦਰ ਸਿੰਘ ਔਲਖ ਨੇ ਵਿਦਿਆਰਥੀਆਂ ਵਲੋਂ ਯੂੁਥ ਫੈਸਟੀਵਲ ਦੌਰਾਨ ਵਖਾਈ ਗਈ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਹਾਰ-ਜਿੱਤ ਦੀ ਪਰਵਾਹ ਕੀਤੇ ਬਗੈਰ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਵਿਚ ਭਾਗ ਲੈਣ ਨਾਲ ਸਾਡੇ ਆਤਮ ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ ਅਤੇ ਆਤਮ-ਸ਼ਕਤੀ ਨੂੰ ਬਲ ਮਿਲਦਾ ਹੈ । ਉਨ੍ਹਾਂ ਇਸ ਮੌਕੇ ਯੁਵਕ ਭਲਾਈ ਵਿਭਾਗ ਦੀ ਸ਼ਲਾਘਾ ਵੀ ਕੀਤੀ।
ਡਾਇਰੈਕਟਰ, ਯੁਵਕ ਭਲਾਈ, ਡਾ. ਜਗਜੀਤ ਕੌਰ ਨੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ ਵਲੋਂ ਵੱਧ ਚੜ੍ਹ ਕੇ ਇਸ ਮੇਲੇ ਵਿਚ ਹਿਸਾ ਲੈਣ ਲਈ ਉਨ੍ਹਾਂ ਦਾ ਧਨਵਾਦ ਕੀਤਾ। ਉਹਨਾਂ ਸ. ਜਤਿੰਦਰ ਸਿੰਘ ਔਲਖ ਅਤੇ ਸ. ਦਮਨਦੀਪ ਸਿੰਘ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ।ਸ. ਜਤਿੰਦਰ ਸਿੰਘ ਔਲਖ ਅਤੇ ਸ. ਦਮਨਦੀਪ ਸਿੰਘ ਅਤੇ ਡਾ. ਜਗਜੀਤ ਕੌਰ ਵਲੋਂ ਜੇਤੂਆਂ ਨੂੰ ਇਨਾਮ ਅਤੇ ਟਰਾਫੀਆਂ ਵਡੀਆਂ ਗਈਆਂ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …