ਹੁਣ ਕਰੋਨਾ ਪਾਜੀਟਿਵ ਮਰੀਜ਼ਾਂ ਦੀ ਸੰਖਿਆ ਹੋਈ 16
ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਬੁੱਧਵਾਰ ਨੂੰ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ, ਇਸ ਦੇ ਨਾਲ ਹੀ ਹੁਣ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 16 ਹੋ ਗਈ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਨੂੰ ਇੱਕ ਵਿਅਕਤੀ ਕਰੋਨਾ ਪਾਜ਼ਟਿਵ ਅਤੇ ਐਤਵਾਰ ਨੂੰ 6 ਹੋਰ ਲੋਕ ਕਰੋਨਾ ਪਾਜ਼ਟਿਵ ਆਏ ਸਨ ਅਤੇ ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਕੇਸਾਂ ਦੀ ਸੰਖਿਆ 10 ਹੋ ਗਈ ਸੀ।ਮੰਗਲਵਾਰ ਨੂੰ 5 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਨਾਲ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ‘ਤੇ ਪਹੁੰਚ ਗਈ ਹੈ।ਇਸੇ ਹੀ ਤਰ੍ਹਾਂ ਅੱਜ ਇੰਦਰਾ ਕਾਲੋਨੀ ਨਿਵਾਸੀ ਵਿਅਕਤੀ ਜੋ ਕਿ ਲਮੀਨੀ ਨਿਵਾਸੀ ਕਰੋਨਾ ਪਾਜੀਟਿਵ ਵਿਅਕਤੀ ਜਿਸ ਦਾ ਅੰਮ੍ਰਿਤਸਰ ਵਿਖੇ ਇਲਾਜ਼ ਚੱਲ ਰਿਹਾ ਹੈ ਉਸ ਦੇ ਸੰਪਰਕ ਵਿੱਚੋਂ ਹੈ।