ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਪ੍ਰੋ: ਰਣਧੀਰ ਸਿੰਘ ਨੇ ਅੱਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਹਾਜ਼ਰੀ ’ਚ ਆਪਣਾ ਅਹੁੱਦਾ ਸੰਭਾਲਿਆ।ਪ੍ਰਿੰਸੀਪਲ: ਡਾ. ਮਹਿਲ ਸਿੰਘ ਨੇ ਪ੍ਰੋ: ਰਣਧੀਰ ਸਿੰਘ ਦੁਆਰਾ ਕਾਲਜ ਵਿਖੇ ਨਿਭਾਈਆਂ ਗਈਆਂ ਸੇਵਾਵਾਂ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਕਾਬਿਲ ਅਤੇ ਜ਼ਿੰਮੇਵਾਰ ਪ੍ਰੋਫੈਸਰ ਹਨ ਅਤੇ ਮੈਨੂੰ ਆਸ ਹੈ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣਗੇ।
ਪ੍ਰੋ: ਰਣਧੀਰ ਸਿੰਘ ਨੇ ਪ੍ਰਿੰ. ਮਹਿਲ ਸਿੰਘ ਦਾ ਧੰਨਵਾਦ ਕਰਦਿਆਂ ਪ੍ਰਬੰਧਨ ਦਾ ਉਸ ਦੀ ਯੋਗਤਾ ’ਤੇ ਵਿਸ਼ਵਾਸ ਦਿਖਾਉਣ ’ਤੇ ਖੁਸ਼ੀ ਜਾਹਿਰ ਕੀਤੀ।ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ-19 ਵਰਗੇ ਮੁਸ਼ਕਿਲ ਹਾਲਤਾਂ ਦੌਰਾਨ ਉਹ ਆਪਣੀ ਕਾਬਲੀਅਤ ਨੂੰ ਉਤਮ ਢੰਗ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਹੀ ਇਹ ਕੋਸ਼ਿਸ ਰਹੇਗੀ ਕਿ ਉਹ ਇਸ ਸਿਰਮੌਰ ਵਿੱਦਿਅਕ ਸੰਸਥਾ ਲਈ ਆਪਣਾ ਵੱਧ ਤੋਂ ਵੱਧ ਅਹਿਮ ਯੋਗਦਾਨ ਪਾਉਣ ’ਚ ਸਫ਼ਲ ਰਹਿਣ।
ਇਸ ਮੌਕੇ ਪ੍ਰੋ. ਸੁਖਮੀਨ ਬੇਦੀ ਡੀਨ, ਅਕਾਦਮਿਕ, ਪ੍ਰੋ. ਦਵਿੰਦਰ ਸਿੰਘ ਰਜਿਸਟਰਾਰ, ਪ੍ਰੋ. ਦੀਪਕ ਦੇਵਗਨ, ਡਾ. ਦਲਜੀਤ ਸਿੰਘ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਸਤਨਾਮ ਸਿੰਘ, ਡਾ. ਨਰਿੰਦਰ ਦੀਪ ਸਿੰਘ, ਪ੍ਰੋ. ਰਾਕੇਸ਼ ਸ਼ਰਮਾ, ਡਾ. ਜਸਵਿੰਦਰ ਸਿੰਘ, ਸਾਬਕਾ ਮੁਖੀ ਪ੍ਰੋ. ਬੀ.ਕੇ ਬਸਰਾ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …