ਲੌਂਗੋਵਾਲ, 12 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ 19 ਦੀ ਮਾਂਹਮਾਰੀ ਦੀ ਮਾਰ ਝੱਲ ਰਹੇ ਸੰਗੀਤ-ਜਗਤ ਦੇ ਮੱਧਵਰਗੀ ਲੋੜਵੰਦ ਪਰਿਵਾਰਾਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬਖਤੜੀ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਚ ਦੀ ਇਕਾਈ ਨਾਭਾ, ਅਮਰਗੜ੍ਹ ਤੇ ਭਾਦਸੋਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਤੀਜੀ ਵਾਰ ਰਾਸ਼ਨ ਵੰਡਿਆ ਗਿਆ।
ਇਕਾਈ ਦੇ ਪ੍ਰਧਾਨ ਉਘੇ ਗੀਤਕਾਰ ਤੇ ਪੇਸ਼ਕਾਰ ਭੰਗੂ ਫਲੇੜੇ ਵਾਲੇ ਨੇ ਦੱਸਿਆ ਕਿ ਸਾਡੀ ਪੂਰੀ ਟੀਮ ਆਪਣੀ ਕਿਰਤ ਕਮਾਈ `ਚੋਂ ਹੀ ਆਪਣੇ ਭੈਣ-ਭਰਾਵਾਂ ਦੀ ਮਦਦ ਕਰ ਰਹੀ ਹੈ।ਉਨਾਂ ਨੂੰ ਸਰਕਾਰ ਜਾਂ ਕਿਸੇ ਹੋਰ ਵੱਡੇ ਕਲਾਕਾਰ ਨੇ ਮਦਦ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਾਫੀ ਕੰਮ ਖੋਹਲ ਦਿਤੇ ਹਨ।ਪਰ ਕਲਾਕਾਰਾਂ ਨੂੰ ਕੋਈ ਖੁਲ੍ਹ ਨਹੀਂ ਮਿਲੀ।ਇਹ ਸਭ ਬੇਰੁਜ਼ਗਾਰ ਹੋਏ ਅਪਣੇ ਘਰਾਂ `ਚ ਬੈਠੇ ਹਨ।ਉਹਨਾਂ ਨੂੰ ਵੀ ਪ੍ਰੋਗਰਾਮਾਂ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਫਿਰ ਉਨ੍ਹਾਂ ਦੀ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ।
ਮੰਚ ਦੇ ਚੇਅਰਮੈਨ ਪ੍ਰਸਿੱਧ ਕਲਾਕਾਰ ਅਮਰ ਸਿੰਘ ਅਮਰ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਉਹ ਬਾਕੀ ਕੰਮਕਾਰਾਂ ਦੀ ਤਰ੍ਹਾਂ ਕਲਾਕਾਰਾਂ ਨੂੰ ਸ਼ੋਸ਼ਲ ਡਿਸਟੈਂਸ ਦੇ ਜਰੀਏ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇਵੇ।ਸਰਪ੍ਰਸਤ ਪਰਮਜੀਤ ਸਲਾਰੀਆਂ ਤੇ ਜੀਤ ਖਾਨ ਅਤੇ ਕਨਵੀਨਰ ਕਰਮਾ ਟੌਪਰ ਨੇ ਵੀ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਨੂੰ ਪ੍ਰੋਗਰਾਮ ਦੀ ਆਗਿਆ ਦੇਵੇ ਤਾਂ ਕੇ ਅਸੀਂ ਆਪਣੇ ਪਰਿਵਾਰ ਪਾਲ ਸਕੀਏ।ਮੀਤ ਪ੍ਰਧਾਨ ਦਿਲਸ਼ਾਦ ਅਲੀ ਨੇ ਕਿਹਾ ਕਿ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਦੇਣ `ਚ ਮੰਚ ਦੀ ਪੂਰੀ ਟੀਮ ਦਾ ਬਹੁਤ ਵੱਡਾ ਸਹਿਯੋਗ ਰਿਹਾ।
ਇਸ ਮੌਕੇ ਵਾਇਸ ਚੇਅਰਮੈਨ ਕ੍ਰਿਸ਼ਨ ਸਿੰਘ ਨਰਮਾਣਾ, ਸੀਨੀਅਰ ਮੀਤ ਪ੍ਰਧਾਨ ਮਨਦੀਪ ਘਣੀਵਾਲ, ਮੁੱਖ ਸਲਾਹਕਾਰ ਤਰਸੇਮ ਸਿੱਧੂ, ਜੀਤਾ ਜੱਟ, ਖਜਾਨਚੀ ਨੀਟੂ ਸ਼ਰਮਾ, ਕਰਮ ਮਹਿਬੂਬ, ਸਕੱਤਰ ਦਲਜੀਤ, ਬੱਬੂ ਲੁਬਾਣਾ, ਦੀਦਾਰ ਖਾਨ, ਹਰਵਿੰਦਰ ਹੈਰੀ, ਕਾਨੂੰਨੀ ਸਲਾਹਕਾਰ ਤਾਰੀ ਸਲਾਰੀਆਂ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਅਟਵਾਲ, ਭਰਪੂਰ ਸਿੰਘ ਮੱਟਰਾਂ, ਅਜੇ ਸ਼ਹੋਤਾ, ਸਰੂਪ ਸਿੰਘ ਚੌਧਰੀ ਮਾਜਰਾ, ਰਮੇਸ਼ ਪੰਡਿਤ, ਕਿਮੀ ਭੰਗੂ ਅਤੇ ਕਾਰਜਕਰਨੀ ਮੈਂਬਰ ਗੁਰਮੀਤ ਗੋਰਾ, ਰਜਨੀ ਬਾਲਾ ਜੋਗੀ, ਮੈਡਮ ਕੇ.ਜੀਤ ਕੌਰ, ਦੀਪ ਸਿਸਟਰਜ਼, ਚੰਦ ਮਾਨ, ਪੱਪੀ ਖਾਨ, ਹੁਕਮ ਸਿੰਘ ਮਹਿਮੀ ਸਾਊਂਡ, ਰਾਜਿੰਦਰ ਨੂਰ, ਹੈਪੀ ਅਮਰਗੜ੍ਹ, ਪਰਮਜੀਤ ਮਾਮਤਪੁਰੀ, ਜੰਟਾ ਬਾਲੀਆ ਵਾਲਾ ਆਦਿ ਮੈਂਬਰ ਅਤੇ ਅਹੁਦੇਦਾਰਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …