ਜੱਚਾ ਤੇ ਬੱਚਾ ਦੋਵੇਂ ਤੰਦਰੁਸਤ-ਆਈਸੋਲੇਸ਼ਨ ਵਾਰਡ ‘ਚ ਹੀ ਵੱਖਰੇ 2 ਬੈਡਾਂ ਵਾਲੇ ਲੇਬਰ ਰੂਮ
ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਜਿਥੇ ਇਕ ਪਾਸੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਛਾਵੇਂ `ਚੋਂ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।ਉਥੇ ਹੀ ਬੀਤੀ ਰਾਤ ਕਪੂਰਥਲਾ ਵਿਖੇ ਸਥਾਪਿਤ ਕੀਤੇ ਗਏ `ਆਈਸੋਲੇਸ਼ਨ ਵਾਰਡ ਵਿਚ ਇੱਕ ਨੰਨ੍ਹੀ ਬਾਲੜੀ ਦੀਆਂ ਕਿਲਕਾਰੀਆਂ ਗੂੰਜ਼ਣ ਲੱਗੀਆਂ। ਭੁਲੱਥ ਵਾਸੀ ਗਾਇਤਰੀ ਦੇਵੀ ਜੋ ਕਿ ਕੁੱਝ ਦਿਨ ਪਹਿਲਾਂ ਕਰੋਨਾ ਪਾਜ਼ਟਿਵ ਪਾਈ ਗਈ ਸੀ, ਨੇ ਬੀਤੀ ਰਾਤ ਇੱਕ ਬੱਚੀ ਨੂੰ ਜਨਮ ਦਿੱਤਾ।ਜਨਮ ਪਿਛੋਂ ਆਈਸੋਲੇਸ਼ਨ ਵਾਰਡ ਵਿਖੇ ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿੱਚ ਅਜਿਹਾ ਪਹਿਲਾ ਮਾਮਲਾ ਹੈ, ਜਿਥੇ ਕਰੋਨਾ ਪਾਜੀਟਿਵ ਮਹਿਲਾ ਵਲੋਂ ਬੱਚੀ ਨੂੰ ਜਨਮ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਜੋ ਕਰੋਨਾ ਪਾਜ਼ਟਿਵ ਹਨ ਦੀ ਸਹੂਲਤ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸਰਵਉਚ ਪਹਿਲ ਦਿੰਦਿਆਂ ਅਜਿਹੇ ਕੇਸਾਂ ਲਈ ਆਈਸੋਲੇਸ਼ਨ ਕੇਂਦਰ ਵਿਚ ਹੀ ਵੱਖਰਾ ਲੇਬਰ ਰੂਮ ਬਣਾਇਆ ਗਿਆ ਹੈ, ਜਿਸ ਵਿਚ ਦੋ ਬੈਡ ਕੇਵਲ ਅਜਿਹੀਆਂ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ, ਜੋ ਕਿ ਗਰਭਵਤੀ ਵੀ ਹਨ ਤੇ ਕਰੋਨਾ ਪਾਜ਼ਟਿਵ ਵੀ।ਉਨ੍ਹਾਂ ਇਹ ਵੀ ਕਿਹਾ ਕਿ ਇਸ ਲੇਬਰ ਰੂਮ ਵਿਚ ਗਰਭਵਤੀ ਔਰਤਾਂ ਦੀ ਦੇਖ ਭਾਲ ਲਈ ਤੇ ਖਾਣ-ਪੀਣ ਲਈ ਵੀ ਵੱਖਰੇ ਇੰਤਜ਼ਾਮ ਕੀਤੇ ਗਏ ਹਨ।
ਸਿਵਲ ਹਸਪਤਾਲ ਵਿਖੇ ਕੋਵਿਡ ਲੇਬਰ ਰੂਮ ਦੀ ਸਟਾਫ ਨਰਸ ਹਰਦੀਪ ਕੌਰ ਜਿਸ ਨੇ ਬੱਚੀ ਦੇ ਜਨਮ ਮੌਕੇ ਸਾਰੀ ਟੀਮ ਦੀ ਅਗਵਾਈ ਕੀਤੀ ਨੇ ਦੱਸਿਆ ਕਿ ਕੋਵਿਡ-19 ਪਾਜ਼ਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।