ਲੌਂਗੋਵਾਲ 14 ਅਗਸਤ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਮਿੱਠੀ ਅਤੇ ਬੁਲੰਦ ਆਵਾਜ਼ ਦੇ ਮਕਬੂਲ ਗਾਇਕ ਗੁਰਬਖਸ਼ ਸ਼ੌਂਕੀ ਦੇ ਜਨਮ ਦਿਨ ‘ਤੇ ਸੰਗੀਤ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੇ ਉਨਾਂ ਨੂੰ ਮੁਬਾਰਕਾਂ ਦਿੱਤੀਆਂ।ਜਿੰਨਾਂ ਵਿਚ ਲੋਕ ਤੱਥ ਗਾਇਕੀ ਦੇ ਗਾਇਕ ਲਾਭ ਹੀਰਾ, ਕੁਸ਼ਤੀਆਂ ਦੇ ਮੈਦਾਨ ਨਾਲ ਪਿਆਰ ਕਰਨ ਵਾਲੇ ਪਹਿਲਵਾਨ ਗੋਲੂ ਚੀਮਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਗੁਰਜੀਤ ਕਾਕਾ ਸੰਗਰੂਰ, ਸੁਲੇਖ ਦਰਦੀ ਲੌਂਗੋਵਾਲ, ਨਿਰਮਲ ਮਾਹਲਾ, ਅਦਾਕਾਰ ਟੀਟਾ ਵੈਲੀ ਸੰਗਰੂਰ, ਗੀਤਕਾਰ ਗਿੱਲ ਅਕੋਈ ਵਾਲਾ, ਬਿੰਦਰ ਅਕੋਈ ਵਾਲਾ, ਰਮੇਸ਼ ਬਰੇਟਾ, ਮੁਸਤਾਕ ਲਸਾੜਾ, ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਸ਼ਾਮਲ ਹਨ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …