Thursday, July 3, 2025
Breaking News

ਬੇਰੁਜ਼ਗਾਰਾਂ ਨੂੰ ਹੁਨਰਮੰਦ ਬਣਾਉਣ ਲਈ 4 ਮਹੀਨੇ ਦੀ ਸਕਿੱਲ ਟ੍ਰੇਨਿੰਗ ਮੁਫਤ

ਜਿਲ੍ਹਾ ਪਠਾਨਕੋਟ ‘ਚ ਸਾਲ 2019-20 ਦੋਰਾਨ ਚਲਾਏ ਗਏ 11 ਟ੍ਰੇਨਿੰਗ ਸੈਂਟਰ

ਪਠਾਨਕੋਟ, 28 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੋਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ 4 ਮਹੀਨੇ ਦੀ ਮੁਫਤ ਸਕਿੱਲ ਟ੍ਰੇਨਿੰਗ ਕਰਵਾਈ ਜਾਂਦੀ ਹੈ ਤਾਂ ਜੋ ਪੰਜਾਬ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਨੋਜਵਾਨ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ।
                  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਬਲਰਾਜ ਸਿੰਘ ਦੱਸਿਆ ਕਿ ਕੋਈ ਵੀ ਵਿਦਿਆਰਥੀ ਜਿਹੜਾ ਕਿਸੇ ਵੀ ਕਾਰਨ ਆਪਣੀ ਪੜਾਈ ਛੱਡ ਚੁੱਕਾ ਹੈ।ਉਹ ਸਕਿੱਲ ਪ੍ਰੋਗਰਾਮ ਤਹਿਤ ਉਪਲੱਬਧ ਸਕਿੱਲ ਕੋਰਸਾਂ ਦੀ ਟ੍ਰੇਨਿੰਗ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸਾਲ 2019-20 ਦੋਰਾਨ ਵੱਖ-ਵੱਖ ਸਕੀਮਾਂ ਤਹਿਤ 11 ਟ੍ਰੇਨਿੰਗ ਸੈਂਟਰ ਚਲਾਏ ਗਏ।ਇਹ ਸੈਂਟਰ ਸੁਜਾਨਪੁਰ, ਸੈਲੀ ਰੋਡ, ਢਾਂਗੂ ਰੋਡ, ਭਦਰੋਆ, ਸਰਨਾ, ਸਾਂਈ ਕਾਲਜ ਬਧਾਣੀ ਅਤੇ ਇੰਦੋਰਾ ਵਿੱਚ ਹਨ।ਇਹਨਾ ਸੈਂਟਰਾਂ ਵਿੱਚ ਡਾਟਾ ਐਂਟਰੀ ਆਪਰੇਟਰ, ਟੇਲਰ, ਫਰੰਟ ਆਫਿਸ ਐਸੋਸੀਐਟ, ਫੋਟੋਗ੍ਰਾਫਰ, ਰਿਟੈਲ, ਬਿਉਟੀ ਪਾਰਲਰ, ਪਲੰਬਰ, ਸੋਲਰ ਅਤੇ ਐਫ.ਟੀ.ਸੀ.ਪੀ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ।
                  ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਲਗਾਏ ਗਏ ਲਾਕਡਾਉਣ ਵਿੱਚ ਵੀ ਲੋਜਿਸਟੀਕ ਅਤੇ ਕਸਟਮਰ ਕੇਅਰ ਦਾ ਆਨਲਾਈਨ ਕੋਰਸ ਮੁਫਤ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਜਿਲਾ ਪਠਾਨਕੋਟ ਦੇ 14 ਨੋਜਵਾਨ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ।
                     ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ ਸਕਿੱਲ ਅਧੀਨ ਕੋਰਸ ਕਰਦੇ ਹਨ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਮੁਫਤ ਕਿਤਾਬਾਂ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ।ਵਿਦਿਆਰਥੀਆਂ ਨੂੰ ਨੋਕਰੀ ਦਿਵਾਉਣ ਵਿੱਚ ਮਦਦ ਕੀਤੀ ਜਾਂਦੀ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …