ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ) – ਕੇਂਦਰ ਸਰਕਾਰ ਦੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੁਰਾਣੇ ਸ਼ਹਿਰ ਦੀ ਹੈਰੀਟੇਜ਼ ਦੀਵਾਰ ਨੂੰ ਸੁੰਦਰ ਬਣਾਉਣ ਦੇ  ਚੱਲ ਰਹੇ ਕਾਰਜ਼ ਤੋਂ ਚਿੰਤਤ ਸਥਾਨਕ ਹਾਲ ਗੇਟ ਦੇ ਬਾਹਰ ਬੈਠੇ ਖੋਖਾ ਮਾਲਿਕਾਂ ਵਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਉਨਾਂ ਦੇ ਗ੍ਰਹਿ ਮੁਲਾਕਾਤ ਕੀਤੀ ਗਈ।ਹਾਲ ਗੇਟ ਨਿਊਜ਼ ਐਂਡ ਮੈਗਜ਼ੀਨ ਖੋਖਾ ਐਸੋਸੀਏਸ਼ਨ ਦੇ ਪ੍ਰਧਾਨ ਪਰਵੀਨ ਸਹਿਗਲ ਦੀ ਅਗਵਾਈ ‘ਚ ਮਿਲੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕੈਬਨਿਟ ਮੰਤਰੀ ਸੋਨੀ ਨੂੰ ਦੱਸਿਆ ਕਿ ਉਹ ਹਾਲ ਗੇਟ ਦੇ ਬਾਹਰ ਤਕਰੀਬਨ 50 ਸਾਲਾਂ ਤੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਬੱਚਿਆਂ ਦਾ ਪੇਟ ਪਾਲ ਰਹੇ ਹਨ।ਹੁਣ ਹੈਰੀਟੇਜ਼ ਦੀਵਾਰ ਦਾ ਜੋ ਕੰਮ ਚੱਲ ਰਿਹਾ ਹੈ, ਉਸ ਕਾਰਣ ਉਨਾਂ ਨੂੰ ਆਪਣੇ ਉਜਾੜੇ ਦਾ ਖਦਸ਼ਾ ਪੈਦਾ ਹੋ ਗਿਆ ਹੈ।ਜੇਕਰ ਉਨਾਂ ਨੂੰ ਇਥੋਂ ਉਜਾੜ ਦਿੱਤਾ ਜਾਂਦਾ ਹੈ ਤਾਂ ਉਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਅਤੇ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਖੋਖਾ ਮਾਲਿਕਾਂ ਦਾ ਜੀਣਾ ਮੁਹਾਲ ਹੋ ਜਾਵੇਗਾ।
ਚੱਲ ਰਹੇ ਕਾਰਜ਼ ਤੋਂ ਚਿੰਤਤ ਸਥਾਨਕ ਹਾਲ ਗੇਟ ਦੇ ਬਾਹਰ ਬੈਠੇ ਖੋਖਾ ਮਾਲਿਕਾਂ ਵਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਉਨਾਂ ਦੇ ਗ੍ਰਹਿ ਮੁਲਾਕਾਤ ਕੀਤੀ ਗਈ।ਹਾਲ ਗੇਟ ਨਿਊਜ਼ ਐਂਡ ਮੈਗਜ਼ੀਨ ਖੋਖਾ ਐਸੋਸੀਏਸ਼ਨ ਦੇ ਪ੍ਰਧਾਨ ਪਰਵੀਨ ਸਹਿਗਲ ਦੀ ਅਗਵਾਈ ‘ਚ ਮਿਲੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕੈਬਨਿਟ ਮੰਤਰੀ ਸੋਨੀ ਨੂੰ ਦੱਸਿਆ ਕਿ ਉਹ ਹਾਲ ਗੇਟ ਦੇ ਬਾਹਰ ਤਕਰੀਬਨ 50 ਸਾਲਾਂ ਤੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਬੱਚਿਆਂ ਦਾ ਪੇਟ ਪਾਲ ਰਹੇ ਹਨ।ਹੁਣ ਹੈਰੀਟੇਜ਼ ਦੀਵਾਰ ਦਾ ਜੋ ਕੰਮ ਚੱਲ ਰਿਹਾ ਹੈ, ਉਸ ਕਾਰਣ ਉਨਾਂ ਨੂੰ ਆਪਣੇ ਉਜਾੜੇ ਦਾ ਖਦਸ਼ਾ ਪੈਦਾ ਹੋ ਗਿਆ ਹੈ।ਜੇਕਰ ਉਨਾਂ ਨੂੰ ਇਥੋਂ ਉਜਾੜ ਦਿੱਤਾ ਜਾਂਦਾ ਹੈ ਤਾਂ ਉਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਅਤੇ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਖੋਖਾ ਮਾਲਿਕਾਂ ਦਾ ਜੀਣਾ ਮੁਹਾਲ ਹੋ ਜਾਵੇਗਾ।
              ਵਫਦ ਦੀ ਗੱਲ ਸੁਣਨ ਉਪਰੰਤ ਕੈਬਨਿਟ ਮੰਤਰੀ ਸੋਨੀ ਨੇ ਅੇਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਸੁੰਦਰਤਾ ਪ੍ਰੋਜੈਕਟ ਅਧੀਨ ਜੇਕਰ ਖੋਖੇ ਹਟਾਉਣ ਦੀ ਲੋੜ ਪੈਂਦੀ ਹੈ ਤਾਂ ਉਜਾੜਣ ਤੋਂ ਪਹਿਲਾਂ ਉਨਾਂ ਦਾ ਵਸੇਬਾ ਜਰੂਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸੇ ਨੂੰ ਉਜਾੜਣ ‘ਚ ਨਹੀਂ ਬਲਕਿ ਵਸਾਉਣ ‘ਚ ਵਿਸ਼ਵਾਸ਼ ਰੱਖਦੀ ਹੈ।ਜਿਸ ‘ਤੇ ਵਫਦ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
                 ਇਸ ਸਮੇਂ ਪ੍ਰੇਮ ਨਾਥ ਸ਼ਰਮਾ, ਮਯੰਕ ਸਹਿਗਲ, ਸੌਰਭ ਸਹਿਗਲ, ਸੁਰਿੰਦਰ ਵਰਮਾ, ਰਾਜ ਕੁਮਾਰ ਕੋਹਲੀ, ਅਰੁਣ ਸੱਭਰਵਾਲ, ਪਵਨ ਸ਼ਰਮਾ, ਦੀਪਕ ਕੁਮਾਰ ਪਿੰਕੀ, ਰਾਜੀਵ ਨਾਰੰਗ ਆਦਿ ਖੋਖਾ ਮਾਲਿਕ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					