ਅੰਡਰ 19 ਵਰਗ ‘ਚ ਗੋਲਡਨ ਸਕੂਲ ਜੇਤੂ ਤੇ ਧੰਨ ਦੇਈ ਸਕੂਲ ਗੁਰਦਾਸਪੁਰ ਉਪ ਜੇਤੂ
ਲਾਇਨ ਗੁਰਪ੍ਰੀਤ ਸਿੰਘ ਕਾਲਾ ਨੰਗਲ ਨੇ ਕੀਤਾ ਤੀਜੇ ਦਾ ਉਦਘਾਟਨ
ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਮਿਡਲ , ਹਾਈ ਤੇ ਸੀਨੀਅਰ ਸੰਕੈਡਰੀ ਸਕੂਲ ਖੇਡਾਂ ਬੜੇ ਵਧੀਆਂ ਤਰੀਕੇ ਨਾਲ ਜਿਲੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ, ਇਹਨਾ ਹੀ ਟੁਰਨਾਮੈਟਾਂ ਦੀ ਲੜੀ ਵਿਚ ਤਿੰਨ ਰੋਜਾ ਬੈਡਮਿੰਟਨ ਖੇਡ ਟੂਰਨਾਮੈਟ ਬਟਾਲਾ ਕਲੱਬ ਵਿਖੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਵੱਖ ਸਕੂਲਾਂ ਨੇ ਹਿੱਸਾ ਲਿਆ।ਤੀਸਰੇ ਦਿਨ ਦੇ ਬੈਡਮਿੰਟਨ ਖੇਡ ਟੂਰਨਾਮੈਟਾਂ ਦਾ ਉਦਘਾਟਨ ਲਾਇੰਨਜ ਕਲੱਬ ਮੁਸਕਾਨ ਤੋ ਲਾਇਨ ਗੁਰਪ੍ਰੀਤ ਸਿਘ ਕਾਲਾ ਨੰਗਲ ਨੇ ਕੀਤਾ।ਫਾਇਨਲ ਮੁਕਾਬਲਿਆਂ ਵਿਚ ਅੰਡਰ 14 ਵਰਗ ਲੜਕੇ ਵਿਚ ਵੁਡ ਸਟਾਕ ਪਬਲਿਕ ਸਕੂਲ ਬਟਾਲਾ ਜੇਤੂ ਰਿਹਾ, ਅੰਡਰ ਵਿਚ ਗੋਲਡਨ ਪਬਲਿਕ ਸਕੂਲ ਪਹਿਲੇ ਸਥਾਨ ਤੇ ਰਿਹਾ, ਲੜਕੀਆਂ ਦੇ ਬੈਡਮਿੰਟਨ ਟੂਰਨਾਮੈਟ ਵਿਚ ਅੰਡਰ 14 ਤੇ ਅੰਡਰ 17 ਵਿਚ ਵੁਡਸਟਾਕ ਪਬਲਿਕ ਸਕੂਲ ਪਹਿਲੇ ਸਥਾਨ, ਅੰਡਰ 19 ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਪਹਿਲੇ ਸਥਾਨ ਅਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦੂਜੇ ਸਥਾਂਨ ‘ਤੇ ਰਹੇ।ਇਸ ਮੌਕੇ ਜੋਨ ਚੇਅਰਮੈਨ ਹਰਭਜਨ ਸਿੰਘ ਸੇਖੋ, ਬਲਜਿੰਦਰ ਸਿੰਘ, ਦੀਪਕ ਅਗਰਵਾਲ, ਸੰਦੀਪ ਗੋਇਲ, ਵੀਨਾ ਸਰਮਾ ਗੁਰਦਾਸਪੁਰ, ਕਨਵੀਨਰ ਲਖਵਿੰਦਰ ਸਿੰਘ ਢਿਲੋ, ਨਰਿੰਦਰ ਬਰਨਾਲ, ਸੁਖਦੇਵ ਰਾਜ ਬੈਡਮਿੰਟਨ ਕੋਚ, ਰਾਕੇਸ ਕੁਮਾਰ ਗੁਰਦਾਸਪੁਰ, ਅਮਨਦੀਪ ਲੈਕਚਰਾਰ ਕਿਲਾ ਟੇਕ ਸਿਘ ਆਦਿ ਹਾਜਰ ਸਨ।