ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਜਿਲ੍ਹਾ ਸਿਖਿਆ ਅਧਿਕਾਰੀਆਂ ਵਲੋਂ ਰੋਜ਼ਾਨਾ ਜਿਲ੍ਹੇ ਦੇ ਅਧਿਆਪਕਾਂ ਨਾਲ ਮੀਟਿੰਗਾਂ ਕਰਕੇ ਵਧੀਆਂ ਨਤੀਜਿਆਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿਖਿਆ ਬਲਦੇਵ ਰਾਜ ਵਲੋਂ ਅੱਜ ਬਲਾਕ ਧਾਰ-2 ਅਤੇ ਬਲਾਕ ਪਠਾਨਕੋਟ-2 ਦੇ ਸਕੂਲ ਮੁਖੀਆਂ ਅਤੇ ਇੰਚਾਰਜ਼ਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜਸਵਾਲੀ ਵਿਖੇ ਪ੍ਰੇਰਨਾਤਮਕ ਮੀਟਿੰਗ ਕੀਤੀ ਗਈ।ਉਨਾਂ ਹਾਜ਼ਰ ਸਕੂਲ ਮੁੱਖੀਆਂ ਨਾਲ ਦਸੰਬਰ ਮਹੀਨੇ ਬੱਚਿਆਂ ਦੇ ਲਏ ਗਏ ਆਨਲਾਈਨ ਟੈਸਟ ਸੰਬੰਧੀ ਅੰਕੜਾ ਮੁਲਾਂਕਣ ਵੀ ਕੀਤਾ ਗਿਆ।
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਕਿਹਾ ਕਿ ਕੋਵਿਡ 19 ਦੌਰਾਨ ਸਕੂਲ ਭਾਵੇਂ ਬੰਦ ਸਨ, ਪਰ ਸਿੱਖਿਆ ਵਿਭਾਗ ਵਲੋਂ ਘਰ ਬੈਠੇ ਬੱਚਿਆਂ ਲਈ ਵੱਖ-ਵੱਖ ਸਾਧਨਾਂ ਦੁਆਰਾ ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਹੈ।ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਵਿਭਾਗ ਵਲੋਂ ਅਜੇ ਵੀ ਰੇਡੀਓ, ਟੀ.ਵੀ, ਯੂ ਟਿਊਬ, ਵੱਟਸਐਪ ਅਤੇ ਐਜੁਕੇਅਰ ਐਪ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਨਲਾਈਨ ਸਿੱਖਿਆ ਲਗਾਤਾਰ ਦਿੱਤੀ ਜਾ ਰਹੀ ਹੈ।ਇਸ ਦੇ ਨਾਲ ਹੀ ਪੰਜਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਸਕੂਲ ਖੁੱਲਣ ਨਾਲ ਬੱਚਿਆਂ ਤੇ ਅਧਿਆਪਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦਿਖ ਰਿਹਾ ਹੈ।
ਕਾਰਜਕਾਰੀ ਬੀ.ਪੀ.ਈ.ਓ ਬਲਾਕ ਪਠਾਨਕੋਟ-2 ਵਿਜੇ ਕੁਮਾਰ ਨੇ ਅਧਿਆਪਕਾਂ ਨੂੰ ਮਿਸਨ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਕਮਜ਼ੋਰ ਵਿਦਿਆਰਥੀਆਂ ‘ਤੇ ਵਿਸ਼ੇਸ਼ ਜੋਰ ਦੇਣ ਤੇ ਜਲਦ ਤੋਂ ਜਲਦ ਸਟੇਜ-2 ਦੇ ਸਮਾਰਟ ਸਕੂਲ ਪੈਰਾਮੀਟਰ ਪੂਰੇ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਤੇ ਸਕੂਲ ਮੁਖੀ ਮਨੋਹਰ ਲਾਲ, ਤਰੁਣ ਪਠਾਨੀਆ ਕਲਰਕ ਦਫਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਸੀ.ਐਚ.ਟੀ ਸੁਨੀਲ ਕੁਮਾਰ, ਸੀ.ਐਚ.ਟੀ ਬਲਬੀਰ ਚੰਦ, ਰਾਕੇਸ਼ ਬਖਸ਼ੀ, ਪਵਨ ਸਭਰਵਾਲ, ਲਲਿਤਾ, ਨੇਹਾ ਸੈਣੀ, ਸੀਮਾ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …