Saturday, July 26, 2025
Breaking News

6 ਮਹੀਨੇ ਦੇ ਕੋਰਸਾਂ ਦੀਆਂ ਸੀਮਿਤ ਸੀਟਾਂ ਖਾਲੀ

ਅੰਮ੍ਰਿਤਸਰ, 12 ਫ਼ਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਕਟਿੰਗ ਐਂਡ ਟੇਲਰਿੰਗ (ਦਸਵੀਂ ਪਾਸ ਲੜਕੀਆਂ ਵਾਸਤੇ); ਬਿਓੂਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ); ਵੈਬ ਡਿਜਾਈਨਿੰਗ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ) ਅਤੇ ਇੰਗਲਿਸ਼ ਸਪੀਕਿੰਗ ਅਤੇ ਕਮਿਊਨਿਕੇਸ਼ਨ ਸਕਿਲਜ਼ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ) ਸ਼ਾਮਿਲ ਹਨ।
                      ਵਿਭਾਗ ਦੇ ਮੁਖੀ ਡਾ. ਸਰੋਜ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਕੁੱਝ ਸੀਟਾਂ ਖਾਲੀ ਹੋਣ ਕਰਕੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ <http://www.gndu.ac.in/>/lifelong/default.aspx ‘ਤੇ ਆਨਲਾਈਨ ਦਾਖਲਾ 15 ਫਰਵਰੀ 2021 ਤੱਕ ਕਰਵਾ ਸਕਦੇ ਹਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …