Monday, July 14, 2025
Breaking News

ਬਾਬਾ ਸੰਤੂ ਸਿੰਘ ਧਰਮਸ਼ਾਲਾ ਵਿਖੇ 7ਵਾਂ ਪੂਜਾ ਦਿਵਸ ਸਮਾਗਮ ਆਯੋਜਿਤ

PPN30101404
ਬਠਿੰਡਾ, 30 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਸ਼ਹਿਰ ਦੀ ਰਾਮਗੜ੍ਹੀਆ ਐਸੋਸੀਏਸ਼ਨ, ਬਾਬਾ ਵਿਸ਼ਵਕਰਮਾ ਕਾਰਪੇਂਟਰ ਵੈਲਫੇਅਰ ਸੁਸਾਇਟੀ ਅਤੇ ਬਾਬਾ ਵਿਸ਼ਵਕਰਮਾਂ ਉਸਾਰੀ ਠੇਕੇਦਾਰ ਸੁਸਾਇਟੀ ਵੱਲੋਂ ਸਾਂਝੇ ਤੌਰ ‘ਤੇ ਬਾਬਾ ਵਿਸ਼ਵਕਰਮਾਂ ਜੀ ਦੇ ੭ਵਾਂ ਪੂਜਾ ਦਿਵਸ ਸਮਾਗਮ ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ, ਗਲੀ ਨੰਬਰ 26/7  ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗਿਆਨੀ ਜਗਤਾਰ ਸਿੰਘ ਕੀਰਤਪੁਰੀ  ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ,ਕਵੀਸ਼ਰੀ ਭਾਈ ਹਰਦੇਵ ਸਿੰਘ  ਅਤੇ ਰਾਗੀ ਜੱਥਾ ਭਾਈ ਭਗਤ ਸਿੰਘ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਅਤੇ ਕਥਾ ਸਰਵਣ ਕਰਵਾਈ ਗਈ। ਇਸ ਮੌਕੇ ਕਵੀਸ਼ਰੀ ਜੱਥੇ ਵੱਲੋਂ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਬਾਰੇ ਵੀ ਇਤਿਹਾਸ ਵਰਨਣ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ । ਇਸ ਮੌਕੇ ਸ਼ਹਿਰ ਦੇ ਸਹਿਯੋਗੀ ਸੱਜਣਾਂ, ਦਾਨੀ ਸੱਜਣਾਂ ਅਤੇ ਪ੍ਰਚਾਰਕਾਂ ਨੂੰ ਸਾਂਝੇਂ ਤੌਰ ‘ਤੇ ਸੁਸਾਇਟੀਆਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਚ ਪ੍ਰਧਾਨ ਦਰਸ਼ਨ ਸਿੰਘ ਬੁਢਾਲੇਵਾਲਾ,ਸੁਖਦੇਵ ਸਿੰਘ ਚੌਹਾਨ,ਹਰਨੇਕ ਸਿੰਘ,ਜਸਵੀਰ ਸਿੰਘ,ਪ੍ਰੈਸ ਸਕੱਤਰ ਕ੍ਰਿਸ਼ਨ ਸਿੰਘ,ਦਰਸ਼ਨ ਸਿੰਘ ਖਾਲਸਾ,ਅਜੈਬ ਸਿੰਘ,ਦਲਵਿੰਦਰ ਸਿੰਘ,ਚਰਨਜੀਤ ਸਿੰਘ ਠੇਕੇਦਾਰ, ਮੋਹਨ ਸਿੰਘ, ਭੋਲਾ ਸਿੰਘ ਗਿੱਲਪੱਤੀ,ਰਾਜਿੰਦਰ ਸਿੰਘ ਆਦਿ ਵੱਲੋਂ  ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ  ਸਮਾਗਮ ਦੀ ਸਫ਼ਲਤਾ ਲਈ ਦਿਨ ਰਾਤ ਇਕ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply