Monday, December 23, 2024

ਗੁੱਡਵਿੱਲ ਐਥਲੈਟਿਕਸ ਕਲੱਬ ਕਰਵਾਏਗੀ ਐਥਲੈਟਿਕਸ ਮੁਕਾਬਲੇ – ਰਸ਼ਪਾਲ, ਜਸਪਾਲ

ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਐਥਲੈਟਿਕਸ ਖੇਡ ਖੇਤਰ ਨੂੰ ਪਹਿਲਾਂ ਨਾਲੋ ਚੁਸਤ-ਫੁਰਤ ਬਣਾਉਣ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੰਨ 2004 ਦੇ ਦੌਰਾਨ ਹੋਂਦ ਵਿੱਚ ਆਈ ਗੁਡਵਿੱਲ ਐਥਲੈਟਿਕਸ ਕਲੱਬ (ਰਜਿ.) ਹੁਣ ਮੁੜ ਸੁਰਜੀਤ ਹੋ ਕੇ ਆਪਣੀਆਂ ਸਮੁੱਚੀਆਂ ਖੇਡ ਸ਼ਿਖਰ ਸਰਗਰਮੀਆਂ ਨੂੰ ਸਮਰਪਿਤ ਹੋਣ ਜਾ ਰਹੀ ਹੈ।ਜਿਕਰਯੋਗ ਹੈ ਕਿ ਗੁਡਵਿੱਲ ਐਥਲੈਟਿਕਸ ਕਲੱਬ (ਰਜਿ.) ਨੇ ਬੀਤੇ ਕੁੱਝ ਵਰ੍ਹਿਆਂ ਤੋਂ ਆਪਣੀਆਂ ਖੇਡ ਗਤੀਵਿਧੀਆਂ ਨੂੰ ਬੰਦ ਕੀਤਾ ਹੋਇਆ ਸੀ।ਕਲੱਬ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਉਘੇ ਖੇਡ ਪ੍ਰਮੋਟਰ ਰਸ਼ਪਾਲ ਸਿੰਘ ਖਿਆਲੀਆਂ ਕੋਟ ਖਾਲਸਾ ਨੂੰ ਸੌਂਪਣ ਦੇ ਨਾਲ-ਨਾਲ ਕੌਮਾਂਤਰੀ ਐਥਲੈਟਿਕਸ ਖਿਡਾਰੀ ਸੀ.ਆਈ.ਟੀ ਰੇਲਵੇ ਜਸਪਾਲ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ। ਜਦੋਂ ਕਿ ਉਘੇ ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ ਨੂੰ ਵੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
             ਨਵਨਿਯੁੱਕਤ ਪ੍ਰਧਾਨ ਰਸ਼ਪਾਲ ਸਿੰਘ ਖਿਆਲੀਆ ਕੋਟ ਖਾਲਸਾ ਤੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਕਲੱਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਕੇ ਵੱਖ-ਵੱਖ ਉਮਰ ਵਰਗ ਦੇ ਲੋੜਵੰਦ ਖਿਡਾਰੀਆਂ ਦੀ ਦੇ ਨਾਲ-ਨਾਲ ਖੇਡ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ।
              ਇਸ ਮੌਕੇ ਦਲਜੀਤ ਸਿੰਘ ਰੇਲਵੇ, ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਸਿੰਘ ਰੇਲਵੇ, ਰਾਜਬੀਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਰਣਕੀਰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਕਿੰਦਾ, ਬੱਬੂ ਰੇਲਵੇ, ਬਲਦੇਵ ਸਿੰਘ ਵਾਕਰ, ਦਰਸ਼ਨ ਸਿੰਘ ਬਾਠ, ਕੁਲਜੀਤ ਸਿੰਘ ਮਾਂਗਟ ਰੇਲਵੇ, ਸਤਪਾਲ ਚੀਮਾ, ਬੀ.ਐਸ. ਚੀਮਾ, ਜਸਪਾਲ ਸਿੰਘ, ਹਰਜੀਤ ਸਿੰਘ, ਮਾਸਟਰ ਰਾਜਬਿੰਦਰ ਸਿੰਘ ਸੰਧੂ, ਗੁਰਮੇਜ ਸਿੰਘ ਕੋਟ ਖਾਲਸਾ, ਜੀ.ਐਸ. ਸੰਧੂ, ਮਨਪ੍ਰੀਤ ਕੌਰ, ਪਟਵਾਰੀ ਸਾਹਿਬ, ਮਾਸਟਰ ਰਣਜੀਤ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …