ਸਮਰਾਲਾ, 18 ਅਪ੍ਰੈਲ (ਇੰਦਰਜੀਤ ਸਿੰਘ ਕੰਗ) – 16 ਮਈ ਨੂੰ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ (ਗਰੇਜੂਏਟ ਕੌਂਸੀਚੁਐਂਸੀ) ਦੇ ਸਬੰਧ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਸਮਰਾਲਾ ਦੇ ਪੰਜਾਬ ਪਬਲਿਕ ਸਕੂਲ ਵਿੱਚ ਉਮੀਦਵਾਰ ਦਿਆਲ ਪ੍ਰਤਾਪ ਸਿੰਘ ਰੰਧਾਵਾ (ਲੜੀ ਨੰ: 8) ਆਪਣੇ ਸਾਥੀਆਂ ਨਾਲ ਪਹੁੰਚੇ।ਉਨ੍ਹਾਂ ਨੇ ਆਪਣੇ ਲਈ ਵੋਟ ਅਤੇ ਸਪੋਰਟ ਦੀ ਮੰਗ ਕੀਤੀ।ਇਥੇ ਜਿਕਰਯੋਗ ਹੈ ਕਿ ਦਿਆਲ ਪ੍ਰਤਾਪ ਸਿੰਘ ਰੰਧਾਵਾ ਪਿੱਛਲੀਆਂ ਚਾਰ ਟਰਮਾਂ ਤੋਂ ਸੈਨੇਟ ਚੋਣਾਂ ਜਿੱਤ ਕੇ, ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਆਪਣੀ ਅਵਾਜ਼ ਬੁਲੰਦ ਕਰਦੇ ਆ ਰਹੇ ਹਨ।ਉਨ੍ਹਾਂ ਇਸ ਵਾਰ ਵੀ ਇਨ੍ਹਾਂ ਚੋਣਾਂ ਵਿੱਚ ਮੌਕਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਦਵਿੰਦਰ ਸਿੰਘ ਚੀਮਾ ਮੈਂਬਰ ਐਸ.ਜੀ.ਪੀ.ਸੀ, ਪ੍ਰੋ. ਬਲਜੀਤ ਸਿੰਘ ਬੌਂਦਲੀ, ਪ੍ਰਿੰਸੀਪਲ ਅਰਵਿੰਦਰਪਾਲ ਕੌਰ ਉਬਰਾਏ, ਐਡਵੋਕੇਟ ਗੁਰਆਦੇਸ਼ ਸਿੰਘ ਚੀਮਾ, ਪ੍ਰਿੰਸੀਪਲ ਹਰਜਿੰਦਰ ਸਿੰਘ, ਮੈਡਮ ਅੰਮ੍ਰਿਤਪੁਰੀ, ਬੰਤ ਸਿੰਘ ਖਾਲਸਾ, ਸਿਕੰਦਰ ਸਿੰਘ ਢਿੱਲੋਂ, ਭਾਗ ਸਿੰਘ ਸਰੋਆ, ਅਵਤਾਰ ਸਿੰਘ ਰਾਜੇਵਾਲ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …