ਧੂਰੀ, 20 ਅਪ੍ਰੈਲ (ਪ੍ਰਵੀਨ ਗਰਗ) – ਧੂਰੀ ਦੇ ਜ਼ੰਮਪਲ ਡਾ. ਮੋਹਿਤ ਗਰਗ ਆਈ.ਪੀ.ਐਸ ਨੇ ਫੇਮ ਇੰਡੀਆ ਮੈਗਜ਼ੀਨ ਏਸ਼ੀਆ ਪੋਸਟ ਪੀ.ਐਸ.ਯੂ ਵੱਲੋਂ ਕੀਤੇ ਗਏ ਇੱਕ ਸਰਵੇ ‘ਚ ਭਾਰਤ ਦੇ 50 ਵਧੀਆ ਕਾਰਗੁਜ਼ਾਰੀ ਵਾਲੇ ਉਚ ਅਧਿਕਾਰੀਆਂ ਵਿੱਚ ਆਪਣਾ ਨਾਮ ਦਰਜ਼ ਕਰਵਾ ਕੇ ਧੂਰੀ ਦੇ ਨਾਲ-ਨਾਲ ਜ਼ਿਲਾ੍ਹ ਸੰਗਰੂਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਰਿਟਾ. ਮੁੱਖ ਅਧਿਆਪਕ ਬੁੱਧ ਰਾਮ ਦੇ ਸਪੁੱਤਰ ਡਾ. ਮੋਹਿਤ ਗਰਗ ਇਨੀਂ ਦਿਨੀਂ ਰਤਨਾਗਿਰੀ ਮਹਾਂਰਾਸ਼ਟਰ ਵਿੱਚ ਬਤੌਰ ਐਸ.ਐਸ.ਪੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਆਪਣੇ ਬੇਟੇ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਬੁੱਧ ਰਾਮ ਨੇ ਦੱਸਿਆ ਕਿ ਫੇਮ ਇੰਡੀਆ ਮੈਗਜ਼ੀਨ ਵੱਲੋਂ ਭਾਰਤ ਦੇ ਆਈ.ਪੀ.ਐਸ ਅਧਿਕਾਰੀਆਂ ਦੇ ਕੰਮਾਂ ਨੂੰ ਦੇਖਦਿਆਂ ਇਹ ਚੋਣ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮੋਹਿਤ ਗਰਗ ਨੂੰ ਪਹਿਲਾਂ ਵੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਮਹਾਰਾਸ਼ਟਰ ਸੂਬੇ ਵਿੱਚ ਮੋਹਿਤ ਗਰਗ ਸਮੇਤ 4 ਅਧਿਕਾਰੀਆਂ ਨੂੰ ਇਹ ਸਨਮਾਨ ਹਾਸਲ ਹੋਇਆ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …