Monday, December 23, 2024

ਸੁਸ਼ੀਲ ਕੁਮਾਰ ਤੁਲੀ ਨੇ ਜਿਲ੍ਹਾ ਸਿਖਿਆ ਅਫਸਰ (ਐ.ਸਿ) ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ )- ਸਿੱਖਿਆ ਵਿਭਾਗ ਪੰਜਾਬ ਵਲੋਂ ਅੰਮ੍ਰਿਤਸਰ ਵਿਖੇ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿ) ਵਜੋਂ ਨਿਯੁੱਕਤ ਕੀਤੇ ਗਏ ਸੁਸ਼ੀਲ ਕੁਮਾਰ ਤੁਲੀ ਨੇ ਅਹੁੱਦੇ ਦਾ ਚਾਰਜ਼ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਤੁਲੀ ਬਤੌਰ ਜ਼ਿਲ਼੍ਹਾ ਸਿਖਿਆ ਅਫਸਰ (ਐ.ਸਿ) ਤਰਨਤਾਰਨ ਸੇਵਾ ਨਿਭਾਅ ਰਹੇ ਸਨ।ਉਨ੍ਹਾਂ ਦੀ ਜਗ੍ਹਾ ਅੰਮ੍ਰਿਤਸਰ ਦੇ ਉਪ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਰਜੇਸ਼ ਸ਼ਰਮਾ ਨੂੰ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿ) ਤਰਨਤਾਰਨ ਲਗਾਇਆ ਗਿਆ ਹੈ।
                   ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਸ਼੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਨਵਨਿਯੁੱਕਤ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁਲੀ ਨੇ ਆਪਣਾ ਅਹੁੱਦਾ ਸੰਭਾਲਿਆ।ਉਨਾਂ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ਼੍ਹੇ ‘ਚ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਅਤੇ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ‘ਈਚ ਵੰਨ ਬਰਿੰਗ ਵੰਨ’ ਤਹਿਤ ਸਰਕਾਰੀ ਸਕੂਲਾਂ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੋੜਨ ਲਈ ਜ਼ਮੀਨੀ ਪੱਧਰ ‘ਤੇ ਵਿਭਾਗ ਦੀਆਂ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ।ਸਮੂਹ ਅਧਿਆਪਕਾਂ, ਅਧਿਕਾਰੀਆਂ ਤੇ ਦਫਤਰੀ ਅਮਲੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
                 ਇਸ ਸਮੇਂ ਰਜੇਸ਼ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਤਰਨਤਾਰਨ, ਸ਼੍ਰੀਮਤੀ ਰੇਖਾ ਮਹਾਜਨ ਉਪ ਜ਼ਿਲ੍ਹਾ ਸਿੱਖਿਆ ਅਫਸਰ, ਪਰਮਜੀਤ ਸਿੰਘ ਉਪ ਜ਼ਿਲ਼੍ਹਾ ਸਿੱਖਿਆ ਅਫਸ਼ਰ ਤਰਨਤਾਰਨ, ਬਲਰਾਜ ਸਿੰਘ ਢਿੱਲੋਂ ਡੀ.ਐਸ.ਐਮ ਅੰਮ੍ਰਿਤਸਰ, ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਸ਼੍ਰੀਮਤੀ ਜਯੋਤੀ ਤੁਲੀ, ਪਰਮਜੀਤ ਸਿੰਘ ਰੋਖੇ, ਪ੍ਰੇਮ ਸਿੰਘ ਜ਼ਿਲ਼ਾ ਮੀਡੀਆ ਕੋਆਰਡੀਨੇਟਰ ਤਰਨਤਾਰਨ, ਅਮਨਦੀਪ ਸਿੰਘ ਡੀ.ਐਸ.ਐਮ ਤਰਨਤਾਰਨ, ਗੁਰਦੇਵ ਸਿੰਘ ਅਜਨਾਲਾ, ਸੀ.ਪੀ ਸ਼ਰਮਾ, ਯਸ਼ਪਾਲ, ਅਰੁਣ ਕੁਮਾਰੀ, ਸ਼੍ਰੀਮਤੀ ਗੁਰਮੀਤ ਕੌਰ, ਦਲਜੀਤ ਸਿੰਘ (ਸਾਰੇ ਬੀ.ਪੀ.ਈ.ਓ), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਜੀਵ ਦੱਤ, ਪ੍ਰਿੰਸੀਪਲ ਇੰਦਰਜੀਤ ਸਿੰਘ ਅਜਨਾਲਾ, ਲੈਕਚਰਾਰ ਸੁਨੀਲ ਕੁਮਾਰ, ਰੁਪਿੰਦਰ ਸਿੰਘ ਏ.ਪੀ.ਸੀ ਧਰਮਿੰਦਰ ਸਿੰਘ, ਸੰਤ ਸੇਵਕ ਸਿੰਘ ਸਰਕਾਰੀਆ ਨੇ ਸੁਸ਼ੀਲ ਕੁਮਾਰ ਤੁਲੀ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …