Thursday, July 3, 2025
Breaking News

ਨਵੇਂ ਗੀਤ ‘ਰਿਸ਼ਤੇ ਪਾ’ ਨੂੰ ਲੈ ਕੇ ਚਰਚਾ ਵਿੱਚ ਹੈ ਪੰਮੀ ਘੁਮਾਣ

ਅੰਮ੍ਰਿਤਸਰ, 8 ਮਈ (ਸੰਧੂ) – ਨਵੇਂ ਗੀਤ ‘ਰਿਸ਼ਤੇ ਪਾ’ ਨਾਲ ਪੰਮੀ ਘੁਮਾਣ ਨਾਮ ਚਰਚਾ ਵਿੱਚ ਹੈ।ਅੰਮ੍ਰਿਤਸਰ ਨਿਵਾਸੀ ਪ੍ਰੋਡਿਊਸਰ ਮੈਡਮ ਰਜਨੀ ਕੌਰ ਨੇ ਦੱਸਿਆ ਕਿ ਕਲਾਕਾਰ ਪੰਮੀ ਘੁਮਾਣ ਇਸ ਗੀਤ ਦੀ ਵੀਡਿਓ ਨੂੰ ਲੈ ਕੇ ਕਾਫੀ ਆਸਵੰਦ ਹੈ।ਉਨਾਂ ਕਿਹਾ ਕਿ ਗੀਤ ਦੇ ਬੋਲ ਉਘੇ ਗੀਤਕਾਰ ਨਿੰਦੀ ਮੁਝੈਲ ਦੇ ਹਨ, ਜਦਕਿ ਉਘੇ ਸੰਗੀਤਕਾਰ ਅਮਨ ਬੱਬੂ ਨੇ ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ।ਡਾਇਰੈਕਟਰ ਹਰਪ੍ਰੀਤ ਸਿੰਘ ਦੀ ਨਿਰਦੇਸ਼ਨ ਹੇਠ ਤਿਆਰ ਕੀਤੇ ਗਏ ਇਸ ਸੋਲੋ ਗੀਤ ਨੂੰ ਹਰਪ੍ਰੀਤ ਨੋਨਾ ਵੱਲੋਂ ਵੱਖ-ਵੱਖ ਟੀ.ਵੀ ਚੈਨਲਾਂ ਤੇ ਸ਼ੋਸ਼ਲ ਮੀਡੀਆ ਦੇ ਰਾਹੀਂ ਦਰਸ਼ਕਾਂ ਦੀ ਕਚਿਹਰੀ ‘ਚ ਪੇਸ਼ ਕੀਤਾ ਜਾ ਰਿਹਾ ਹੈ।ਕਮਲ ਜੰਜੂਆ ਦੇ ਇਸ ਪ੍ਰੋਜੈਕਟ ਵਿੱਚ ਕੁਲਵੰਤ ਦੇ ਮੇਕਅੱਪ ਹੇਠ ਤਿਆਰ ਕਲਾਕਾਰਾਂ ਜਗਦੇਵ ਹੁੰਦਲ, ਕੌਰ ਜੀ, ਦਵਿੰਦਰ ਸੰਧੂ, ਰਜਨੀ ਕੌਰ, ਮਲਕੀਤ ਸਿੱਧੂ, ਜਗਦੀਪ ਕੌਰ, ਖੁਸ਼ਗਿੱਲ ਤੇ ਰਾਜਾ ਗਿੱਲ ਆਦਿ ਨੇ ਗੀਤ ‘ਰਿਸ਼ਤੇ ਪਾ’ ਦੇ ਵੀਡੀਓ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ।
                  ਉਨਾਂ ਕਿਹਾ ਕਿ ਡੀ.ਓ.ਪੀ ਨਮਤਾਜ ਖਾਨ, ਮਲਕੀਤ ਬਾਠ, ਬਿੱਲਾ ਘੁਮਾਣ, ਮਿਲਨ ਘੁਮਾਣ ਤੇ ਪ੍ਰੋਡਿਊਸਰ ਰਜਨੀ ਕੌਰ ਵੱਲੋਂ ਇਸ ਗੀਤ ਦੀ ਤਿਆਰੀ ਤੇ ਪੇਸ਼ਕਾਰੀ ਵਿੱਚ ਕਾਫੀ ਮਿਹਨਤ ਕੀਤੀ ਗਈ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …