
ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸੂਬੇ ਦੇ ਵਿੱਚ ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਨੇ ਫਤਿਹਗੜ ਸਾਹਿਬ ਵਿਖੇ ਕਰਵਾਏ ਗਏ ਪੰਜਾਬ ਰਾਜ ਪੱਧਰੀ ਟੂਰਨਾਮੈਂਟ ਵਿੱਚ ਵੱਧ ਚੜ ਕੇ ਹਿੱਸਾ ਲਿਆ । ਟੂਰਨਾਮੈਂਟ ਦੇ ਵਿੱਚ ਬਠਿੰਡਾ ਦੀਆਂ ਅੰਡਰ 14 ਸਾਲ ਦੀਆਂ ਲੜਕੇ ਅਤੇ ਲੜਕੀਆਂ ਦੀਆ ਟੀਮਾਂ ਨੇ ਵੀ ਹਿੱਸਾ ਲਿਆ , ਇਹਨਾਂ ਟੀਮਾਂ ਵਿੱਚ ਗੁਰੁ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਦੋ ਵਿਦਿਆਰਥੀਆਂ ਅਪਨੀਤ ਕੌਰ ਅਤੇ ਕਿਰਨਦੀਪ ਸਿੰਘ ਨੇ ਬਠਿੰਡਾ ਟੀਮ ਵੱਲੋਂ ਆਪਣੀ ਕਲਾ ਦੇ ਜੌਹਰ ਵਿਖਾਏ। ਬਠਿੰਡਾ ਜਿਲਾ ਦੀ ਇਸ ਟੀਮ ਨੇ ਪੰਜਾਬ ਭਰ ‘ਚੋ ਤੀਜਾ ਸਥਾਨ ਹਾਸਲ ਕੀਤਾ। ਇਹਨਾ ਦੋਵਾਂ ਵਿਦਿਆਰਥੀਆਂ ਅਪਨੀਤ ਕੌਰ ਅਤੇ ਕਿਰਨਦੀਪ ਸਿੰਘ ਦਾ ਸਕੂਲ ਵਿੱਚ ਪੁੱਜਣ ਤੇ ਸਕੂਲ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਸਕੂਲ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜੰਗ ਸਿੰਘ ਅਤੇ ਡੀਪੀਆਈ ਸੁਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਦਿਓੜਾ ਨੇ ਵਧਾਈ ਦਿੰਦੇ ਹੋਏ, ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਖੇਡਾਂ ਵੱਲ ਹੋਰ ਵੀ ਮਿਹਨਤ ਕਰਨ ਦੀ ਨਸਹੀਤ ਦਿੱਤੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media