ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸ਼ਹਿਰੀਆਂ ਨੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਬਣਾਏ ਗਏ ਰਸੋਈ ਉਤਪਾਦਾਂ ਅਤੇ ਲਿਆਂਦੀਆਂ ਸ਼ਬਜੀਆਂ ਵੱਲ ਚੰਗੀ ਦਿਲਚਸਪੀ ਦਿਖਾਈ । ਕਿਸਾਨ ਇੱਥੋਂ ਦੇ ਮਾਡਲ ਟਾਊਨ ਫੇਜ-3 ਵਿਖੇ ਦਾਦੀ ਪੋਤੀ ਪਾਰਕ ਨੇੜੇ ਆਪਣੇ ਉਤਪਾਦਾਂ ਨੂੰ ਸਿੱਧਾ ਖਪਤਕਾਰਾਂ ਤੱਕ ਪੁੱਜਦਾ ਕਰਨ ਲਈ ਆਏ ਸਨ । ਅਜਿਹੇ ਮਾਹੌਲ ਦਾ ਆਯੋਜਨ, ‘ਕਿਸਾਨ ਮਾਰਕੀਟਿੰਗ ਗਰੁੱਪ’ ਵੱਲੋਂ ਕੀਤਾ ਗਿਆ ਜਿਸਨੂੰ ਖੇਤੀਬਾੜੀ ਵਿਭਾਗ ਦੇ ਸਹਾਇਕ ਮੰਡੀਕਰਨ ਅਫਸਰ ਡਾ. ਪਰਮੇਸਵਰ ਸਿੰਘ ਨੇ ਪ੍ਰੇਰਿਤ ਕੀਤਾ ।
ਪਿੰਡ ਰਾਮਪੁਰਾ ਤੋਂ ‘ਜੀ.ਬੀ. ਫਾਰਮਜ’ ਦੇ ਇੱਥੇ ਸ਼ਬਜੀ ਪਕੌੜੇ, ਕੱਚੀ ਹਲਦੀ ਦਾ ਆਚਾਰ, ਲਸਨ ਦਾ ਆਚਾਰ, ਹਲਦੀ ਪਾਊਡਰ ਤੇ ਹੋਰ ਰਸੋਈ ਖਾਧ ਪਦਾਰਥਾਂ ਦੀ ਸਟਾਲ ਲਾ ਰਹੇ ਕਿਸਾਨਾਂ ਗੁਰਸਰਨ ਸਿੰਘ ਅਤੇ ਨਵਦੀਪ ਬੱਲੀ ਨੇ ਦੱਸਿਆ ਕਿ ਉਹ ਕ੍ਰਮਵਾਰ ਖੇਤੀ ਇੰਜੀਨੀਅਰ ਤੇ ਫੂਡ ਪਰਾਸਿੰਸਿੰਗ ਵਿਸ਼ੇ ਦੇ ਗਰੇਜੂਏਟ ਹਨ ਅਤੇ ਅੱਜ ਉਨ੍ਹਾਂ ਦੇ ਉਤਪਾਦਾਂ ਦੀ ਸਥਾਨਕ ਲੋਕਾਂ ਨੇ ਚੰਗੀ ਖਰੀਦ ਕੀਤੀ । ਉਨ੍ਹਾਂ ਦਾਵਾ ਕੀਤਾ ਕਿ ਉਹ ਆਪਣੇ ਉਤਪਾਦਾਂ ਵਿੱਚ ਕੋਈ ਮਿਲਾਵਟ ਨਹੀਂ ਕਰਦੇ ਅਤੇ ਸੁੱਧ ਮਾਲ ਵੇਚ ਕੇ ਮਾਣ ਮਹਿਸੂਸ ਕਰਦੇ ਹਨ । ਭੁੱਚੋ ਮੰਡੀ ਤੋਂ ‘ਆਸਲ ਸੈਲਫ ਹੈਲਪ ਗਰੁੱਪ’ ਦੀ ਸ੍ਰੀਮਤੀ ਨਸੀਬ ਢਿੱਲੋਂ ਅਤੇ ‘ਫਰੈਸ ਹੱਬ ਬਠਿੰਡਾ’ ਤੋਂ ਸ੍ਰੀਮਤੀ ਸ਼ਹਿਨਾਜ਼, ਸਹਿਦ, ਮਰੱਬੇ ਅਤੇ ਕਈ ਕਿਸਮ ਦੀਆਂ ਚੱਟਣੀਆਂ ਲੈ ਕੇ ਆਏ । ਖੇਤੀ ਐਵਾਰਡ ਹਾਸਲ ਕਰ ਚੁੱਕੇ ਪਿੰਡ ਤੁੰਗਵਾਲੀ ਦੇ ਮੱਖੀ ਫਾਰਮ ਦੇ ਸੰਚਾਲਕ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਉਹ ਕਾਫੀ ਦੇਰ ਤੋਂ ਆਪਣੇ ਫਾਰਮ ਅੰਦਰ ਸਹਿਦ ਤਿਆਰ ਕਰਕੇ ਵੇਚਦੇ ਆ ਰਹੇ ਹਨ ਤੇ ਇੱਥੇ ਵੀ ਉਨ੍ਹਾਂ ਦੇ ਸਹਿਦ ਅਤੇ ਹੋਰ ਉਤਪਾਦਾਂ ਨੂੰ ਪਸੰਦ ਕੀਤਾ ਗਿਆ । ਇਸ ਤਰ੍ਹਾਂ ‘ਭਾਕਰ ਆਰ ਗੈਨਿਕ ਫਾਰਮ’ ਦੇ ਰਜਿੰਦਰਪਾਲ ਕਲਾਲਵਾਲਾ ਨੇ ਗੁਲਾਬ ਜਲ ਤੇ ਦਾਲਾਂ, ਮਹਿੰਮਾ ਸਵਾਈ ਪਿੰਡ ਤੋਂ ਗੁਰਦੀਪ ਸਿੰਘ ਮਾਨ ਨੇ ਸ਼ਬਜੀਆਂ, ਸਰੋਂ ਦਾ ਸਾਗ ਤੇ ਪਿਆਜ ਆਦਿ ਵੇਚੇ । ਲੋਕਾਂ ਨੂੰ ਜਾਗਰੂਕ ਕਰਨ ਹਿਤ ਹਲਦੀ ਦੇ ਸਿਹਤ ਨੂੰ ਹੁੰਦੇ ਲਾਭਾਂ ਬਾਰੇ ਦੱਸਣ ਲਈ ‘ਜੀ.ਬੀ. ਫਾਰਮਜ’ ਵੱਲੋਂ ਇੱਕ ਪੈਫਲੈਂਟ ਵੀ ਖਪਤਕਾਰਾਂ ਨੂੰ ਵੰਡਿਆਂ ਗਿਆ । ਕਿਸਾਨੀ ਉਤਪਾਦਾਂ ਦੇ ਮੰਡੀਕਰਨ ਦੀ ਸਮੱਸਿਆ ਹੱਲ ਕਰਵਾਉਣ ਲਈ ਪੁੱਟੇ ਇਸ ਕਦਮ ਦੀ ਜਿੱਥੇ ਉਕਤ ‘ਕਿਸਾਨ ਮਾਰਕੀਟਿੰਗ ਗਰੁੱਪ’ ਨੇ ਖੇਤੀਬਾੜੀ ਵਿਭਾਗ ਦੇ ਡਾ. ਪਰਮੇਸਵਰ ਸਿੰਘ ਦਾ ਧੰਨਵਾਦ ਕੀਤਾ, ਉੱਥੇ ਆਸ ਵੀ ਪ੍ਰਗਟ ਕੀਤੀ ਕਿ ਜ਼ਿਲ੍ਹਾ ਪ੍ਰਸਾਸ਼ਨ ਮਾਡਲ ਟਾਊਨ ਦੇ ਕਮਿਊਨਿਟੀ ਹਾਲ ਦੀ ਕੁੱਝ ਜਗ੍ਹਾ ਨੂੰ ਇਸ ਮਕਸਦ ਹਿਤ ਵਰਤਣ ਲਈ ਦੇਵੇਗਾ । ਸ਼ਹਿਰੀਆਂ ਚੋ ਖਰੀਦਦਾਰੀ ਕਰਨ ਆਏ ਪ੍ਰਿੰਸੀਪਲ ਜਤਿੰਦਰਨਾਥ ਕੋਹਲੀ ਤੇ ਇੰਜੀਨੀਅਰ ਗਿਆਨ ਚੰਦ ਸ਼ਰਮਾ ਨੇ ਟਿੱਪਣੀ ਕੀਤੀ ਕਿ ਇਸ ਭਾਂਤ ਦੇ ਆਯੋਜਨ ਕਿਸਾਨਾਂ ਨਾਲੋ ਵੱਧ ਸ਼ਹਿਰੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ । ਉਨ੍ਹਾਂ ਕਿਹਾ ਅਜਿਹੇ ਮੌਕੇ ਸ਼ਹਿਰੀਆਂ ਨੂੰ ਸਾਫ-ਸੁੱਥਰਾ ਰਸੋਈ ਸਾਮਾਨ ਮਿਲ ਸਕੇਗਾ ਤੇ ਕਿਸਾਨਾਂ ਨੂੰ ਵੀ ਮੰਡੀਕਰਨ ਦੀ ਸੌਖ ਹੋਵੇਗੀ । ਕਿਸਾਨ ਮਾਰਕੀਟਿੰਗ ਗਰੁੱਪ ਦੇ ਜੀ.ਐਮ. ਕੁਰੈਸ਼ੀ ਨੇ ਦੱਸਿਆ ਕਿ ਹਰ ਐਤਵਾਰ ਕਿਸਾਨ ਵਰਗ ਇੱਥੇ ਹੀ 2-00 ਵਜੇ ਤੋਂ 7-00 ਵਜੇ ਤੱਕ ਆਪਣੇ ਚੰਗੇ ਉਤਪਾਦ ਲੋਕਾਂ ਨੂੰ ਵੇਚਣ ਆਉਂਦਾ ਰਹੇਗਾ । ਉਕਤ ਪ੍ਰਬੰਧਾਂ ਲਈ ਵੀ ਸ੍ਰੀ ਕੁਰੈਸ਼ੀ ਨੇ ਹੀ ਮੁੱਖ ਭੂਮਿਕਾ ਨਿਭਾਈ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …