Monday, December 23, 2024

ਥੈਲੇਸੀਮੀਆ ਪੀੜ੍ਹਤ ਮਾਸੂਮਾਂ ਲਈ ਅਧਿਆਪਕ ਨੇ ਕੀਤਾ 50ਵੀਂ ਵਾਰ ਖੂਨਦਾਨ

ਅੰਮ੍ਰਿਤਸਰ, 23 (ਸੰਧੂ) – ਥੈਲੇਸੀਮੀਆ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਬੱਚੇ ਨੂੰ ਖੂਨਦਾਨ ਕਰਕੇ ਆਪਣਾ ਸਮਾਜ ਸੇਵਾ ਦਾ ਨੈਤਿਕ ਫਰਜ਼ ਨਿਭਾਉਂਦਿਆਂ ਅਧਿਆਪਕ ਕੰਵਰ ਸੰਧੂ ਨੇ 50ਵੀਂ ਵਾਰ ਖੂਨਦਾਨ ਕੀਤਾ।ਉਨ੍ਹਾਂ ਦੱਸਿਆ ਕਿ ਮਜੀਠਾ ਰੋਡ ਸਥਿਤ ਕੇ.ਵੀ.ਆਈ ਬਲੱਡ ਬੈਂਕ ਵੱਲੋਂ ਕੋਰੋਨਾ ਮਹਾਮਾਰੀ ਪ੍ਰਕੋਪ ਦੀ ਲਪੇਟ ਵਿੱਚ ਆਏ 12 ਦੇ ਕਰੀਬ ਥੈਲੇਸੀਮੀਆ ਬੀਮਾਰੀ ਪੀੜ੍ਹਤ ਬੱਚਿਆਂ ਨੂੰ ਇਲਾਜ਼ ਲਈ ਗੋਦ ਲਿਆ ਗਿਆ ਹੈ।ਕੰਵਰ ਸੰਧੂ ਨੇ ਸ਼ਪੱਸ਼ਟ ਕੀਤਾ ਕਿ ਖੂਨਦਾਨ ਕਰਨ ਦੇ ਨਾਲ ਉਨ੍ਹਾਂ ਦੇ ਨਾਂ ਤਾਂ ਸ਼ਰੀਰ ਵਿੱਚ ਕੋਈ ਕਮਜ਼ੋਰੀ ਆਈ ਹੈ ਤੇ ਨਾਂ ਹੀ ਉਨ੍ਹਾਂ ਨੂੰ ਕੋਈ ਹੋਰ ਸਰੀਰਿਕ ਸਮੱਸਿਆ ਮਹਿਸੂਸ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਸਮਾਜ ਸੇਵੀ ਕਾਰਜ਼ ਪਿੱਛੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਸਹਿਯੋਗੀਆਂ ਤੋਂ ਇਲਾਵਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਵੀ ਸਹਿਯੋਗ ਹੈ।
             ਉਨ੍ਹਾਂ ਨੇ ਹੋਰਨਾਂ ਨੂੰ ਵੀ ਇਸ ਮਹਾਂਮਾਰੀ ਦੇ ਵਿੱਚ ਇਹ ਮਹਾਦਾਨ ਕਰਨ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …