ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ)- ਟਕਸਾਲੀ ਕਾਂਗਰਸੀ ਆਗੂ ਅਤੇ ਪੰਜਾਬ ਸਟੇਟ ਸਮਾਜਿਕ ਸੁਰੱਖਿਆ ਬੋਰਡ ਅਤੇ ਕਿਰਤ ਵਿਭਾਗ ਦੇ ਨਵਨਿਯੁੱਕਤ ਡਾਇਰੈਕਟਰ (ਮੈਂਬਰ) ਲਾਲ ਸਿੰਘ ਟੌਹੜਾ ਦਾ ਅੱਜ ਪਿੰਡ ਢੱਡਰੀਆਂ ਵਿਖੇ ਪੁੱਜਣ ਤੇ ਕਾਂਗਰਸ ਤਾਲਮੇਲ ਸੈਲ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਸੂਰਜ ਭਾਨ ਬਬਲੀ ਢੱਡਰੀਆਂ ਨੇ ਵਿਸ਼ੇਸ਼ ਸਨਮਾਨ ਕੀਤਾ।ਉਨ੍ਹਾਂ ਵਲੋਂ ਇਲਾਕੇ ਦੇ ਹੋਰ ਨਾਮਵਰ ਕਾਂਗਰਸੀ ਆਗੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਚੇਅਰਮੈਨ ਸੂਰਜ ਭਾਨ ਬਬਲੀ ਨੇ ਲਾਲ ਸਿੰਘ ਟੌਹੜਾ ਨੂੰ ਸਮਾਜਿਕ ਸੁਰੱਖਿਆ ਬੋਰਡ ਦੇ ਡਾਇਰੈਕਟਰ (ਮੈਂਬਰ) ਨਿਯੁੱਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ, ਸਿਹਤ ਅਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਕਾਂਗਰਸ ਹਾਈਕਮਾਡ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਲਾਲ ਸਿੰਘ ਟੌਹੜਾ ਇਹ ਨਵੀਂ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਮੈਂਬਰ ਪ੍ਰਿੰਸੀਪਲ ਬਿਹਾਰੀ ਸਿੰਘ ਮੇਘਾਲਿਆ, ਹਰਪਾਲ ਸਿੰਘ, ਬਲਹਾਰ ਸਿੰਘ, ਭੋਲਾ ਕੁਲਾਣਾ ਚੇਅਰਮੈਨ ਮਾਨਸਾ, ਸੁਰਜੀਤ ਸਿੰਘ ਰਾਣਾ ਚੇਅਰਮੈਨ ਮਾਨਸਾ, ਮੰਗਾ ਸਿੰਘ ਬਡਬਰ ਜਨਰਲ ਸੈਕਟਰੀ ਪੰਜਾਬ, ਜੈਪਾਲ ਸਿੰਘ ਟੌਹੜਾ, ਗੁਰਵਿੰਦਰ ਸਿੰਘ ਟੌਹੜ਼ਾ, ਬਿਕਰਮ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਠੀਕਰੀਵਾਲ, ਦਿਆਲ ਸਿੰਘ ਕਾਹਨਗੜ੍ਹ, ਦਰਸ਼ਨ ਸਿੰਘ ਸਾਹੋਕੇ ਪਲਾਨਿੰਗ ਬੋਰਡ, ਅਮਨਦੀਪ ਸਿੰਘ ਸਾਹੋਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵਿੰਦਰ ਸਿੰਘ ਕੰਮੋਮਾਜਰਾ ਚੇਅਰਮੈਨ ਬਲਾਕ ਸੰਗਰੂਰ, ਮੰਗਲ ਸਿੰਘ ਰੱਤੋਕੇ, ਹਰਪਾਲ ਸਿੰਘ ਬਰਨਾਲਾ, ਗੁਰਦੀਪ ਸਿੰਘ ਪਾਲੀ ਐਮ.ਸੀ ਹੰਡਿਆਇਆ, ਜਗਮੇਲ ਸਿੰਘ ਕੁਲਾਣਾ, ਅਮਰੀਕ ਸਿੰਘ ਲੌਂਗੋਵਾਲ, ਅਮੋਲਕ ਸਿੰਘ ਦਾਤੇਵਾਸ, ਮਿੱਠੂ ਸਿੰਘ ਫਫੜੇ ਭਾਈਕੇ, ਕੁਲਦੀਪ ਸ਼ਰਮਾ, ਨਾਜ਼ਰ ਸਿੰਘ ਤਕੀਪੁਰ, ਬਲਕਾਰ ਸਿੰਘ ਤਕੀਪੁਰ, ਕਸਮੀਰ ਸਿੰਘ ਅਤੇ ਸੋਹਣ ਸਿੰਘ ਢੱਡਰੀਆਂ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …