Tuesday, July 15, 2025
Breaking News

ਗੁਰੂ ਨਾਨਕ ਜਯੰਤੀ ਨੂੰ ਸਮਰਪਿਤ ਬੀਐਸਐਫ ਨੇ ਕਰਵਾਇਆ ਸਮਾਰੋਹ

ਗੁਰੂ ਜੀ ਦੀ ਵਿਚਾਰਧਾਰਾ ਤੋਂ ਸਬਕ ਲੈਣਾ ਚਾਹੀਦਾ ਹੈ- ਕਮਾਡੈਂਟ ਗੋਸਾਈਂ

PPN07111409
ਬੀਐਸਐਫ ਸੈਕਟਰ ਹੈੱਡਕੁਆਟਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੋਕੇ ਬੇਮਿਸਾਲ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਤ ਕਰਦੇ ਹੋਏ ਬਾਬਾ ਗੁਰਮੀਤ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ ਅਤੇ ਹੋਰ।
PPN07111408
ਬੀਐਸਐਫ ਜਵਾਨਾਂ ਤੇ ਅਧਿਕਾਰੀਆਂ ਵਲੋਂ ਲਗਾਏ ਗਏ ਗੁਰੂ ਕੇ ਅਤੁੱਟ ਲੰਗਰਾਂ ਦਾ ਦ੍ਰਿਸ਼।

 

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਸਰਵ ਧਰਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 546ਵੇਂ ਪ੍ਰਕਾਸ਼ ਪੂਰਬ ਦੇ ਸਬੰਧੀ ਵਿਚ ਬੀਐਸਐਫ ਦੇ ਸੈਕਟਰ ਹੈੱਡਕੁਆਟਰ ਵਿਖੇ ਸਥਿਤ 154 ਤੇ 50 ਬਟਾਲੀਅਨ ਦੇ ਸਮੂਹਿਕ ਅਧਿਕਾਰੀਆਂ ਤੇ ਜਵਾਨਾਂ ਵਲੋਂ ਸੈਕਟਰ ਹੈੱਡਕੁਆਟਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ ਆਂਯੋਜਨ ਕੀਤਾ ਗਿਆ, ਜਿਸ ਦੋਰਾਨ ਸੈਕਟਰ ਕਮਾਂਡੈਂਟ (ਹੈੱਡਕੁਆਟਰ) ਬੀਬੀ ਗੌਸਾਈਂ, ਕਮਾਡੈਂਟ ਜੇ.ਕੇ ਵਿਰਦੀ, ਡੀਸੀ ਧਰਮਪਾਲ ਤੇ ਡੀਸੀ ਅਰੂਣ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਗੁਰੂ ਘਰ ਨਤਮਸਤਕ ਹੋਏ। ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਬੀਐਸਐਫ ਦੇ ਰਾਗੀ ਸਿੰਘਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਕਈ ਬੁਲਾਰਿਆਂ ਤੇ ਬੁੱਧੀਜੀਵੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨਸ਼ੈਲੀ ਤੇ ਰੋਸਨੀ ਪਾਉਂਦੇ ਦੱਸਿਆਂ ਕਿ ਗੁਰੂ ਜੀ ਨੇ ਵਹਿਮ, ਡਰ ਤੇ ਭਰਮ ਦੇ ਹਨੇਰੇ ਵਿਚ ਡੂੱਬੇ ਲੋਕਾਂ ਨੂੰ ਰੋਸ਼ਨ ਮਾਰਗ ਦੇ ਦਰਸ਼ਨ ਕਰਵਾਏ, ਗੁਰੂ ਜੀ ਲਾਸਾਨੀ ਤੇ ਬੇਮਿਸਾਲ ਤਰਕ ਦੇ ਧਨੀ ਸਨ, ਸਾਨੂੰ ਉਨਾਂ ਦੀ ਜੀਵਨ ਧਾਂਰਾ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਮੋਕੇ ਜਵਾਨਾਂ ਦੇ ਪਰਿਵਾਰਾਂ ਵਲੋਂ ਤਿਆਰ ਕੀਤੇ ਗੁਰੂ ਦੇ ਅੱਤੁਟ ਲੰਗਰ ਵੀ ਵਰਤਾਏ ਗਏ ਤੇ ਬੇਮਿਸਾਲ ਸੇਵਾਵਾਂ ਨਿਭਾਂਉਣ ਵਾਲਿਆਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ ਤੇ ਆਤਿਸ਼ਬਾਜੀ ਚਲਾਈ। ਇਸ ਮੋਕੇ ਐਚਸੀ ਬਾਬਾ ਗੁਰਮੀਤ ਸਿੰਘ, ਇੰਸ. ਪੂਰਨ ਚੰਦ, ਐਸਆਂਈ ਮੁਕੇਸ਼ ਕੁਮਾਰ, ਐਸਆਂਈ ਮੋਹਰ ਸਿੰਘ, ਐਸਆਂਈ ਮਿਰਮਲ ਸਿੰਘ, ਐਸਐਮ ਸੰਜੇ ਕੁਮਾਰ, ਹਵਲਦਾਰ ਗੁਰਮੀਤ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply