ਫੋਟੋ- ਰੋਮਿਤ ਸ਼ਰਮਾ
ਅੰਮ੍ਰਿਤਸਰ, 8 ਨਵੰਬਰ (ਰੋਮਿਤ ਸ਼ਰਮਾ) – ਪਾਰਕਾਂ ਲਈ ਫੰਡ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।ਇਹ ਐਲਾਨ ਕਰਦਿਆਂ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਰਣਜੀਤ ਐਵਿਨਿਊ ਵਿਚ ਪੈਂਦੀ ਸ਼੍ਰੀ ਚੰਦ ਪਾਰਕ ‘ਚ ਪਹੁੰਚਣ ਤੇ ਕੀਤਾ।ਮੰਤਰੀ ਜੋਸ਼ੀ ਨੇ ਕਿਹਾ ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਪਾਰਕਾਂ ਦੀ ਸਫਾਈ ਦਾ ਆਪ ਹੀ ਰੱਖਣ ਲੋੜ ਹੈ, ਕਿਉਂਕਿ ਸਰਕਾਰ ਦੀ ਕੋਈ ਵੀ ਸਕੀਮ ਤਦ ਤਕ ਸਫਲ ਨਹੀ ਹੁਮਦਿ, ਜਦ ਤੱਕ ਲੋਕ ਸਾਥ ਨਾ ਦੇਣ। ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਦੀ ਜੋ ਲਹਿਰ ਪੂਰੇ ਭਾਰਤ ਵਿਚ ਚਲਾਈ ਹੈ ਉਸ ਦੇ ਨਾਲ ਜੁੜ ਕੇ ਅਸੀਂ ਵੀ ਆਪਣਾ ਸ਼ਹਿਰ ਸਾਫ ਸੁਥਰਾ ਬਨਾਈਅੇ ਤਾਂ ਜੋ ਬਾਹਰੋ ਆਏ ਸ਼ਰਧਾਲੂਆਂ ਨੂੰ ਵੀ ਪਤਾ ਲੱਗ ਸਕੇ ਕਿ ਗੁਰੁ ਰਾਮ ਦਾਸ ਦੀ ਨਗਰੀ ਅੰਮ੍ਰਿਤਸਰ ਸਭ ਤੋਂ ਸਾਫ ਸੁਥਰਾ ਸ਼ਹਿਰ ਹੈ।ਸ਼੍ਰੀ ਚੰਦ ਪਾਰਕ ਐਸੋਸੇਸ਼ਨ ਵੱਲੋ ਮੰਤਰੀ ਜੋਸ਼ੀ ਨੂੰ ਸਨਮਾਨਿਤ ਵੀਕੀਤਾ ਗਿਆ। ਇਸ ਮੋਕੇ ਵਾਰਡ ਕੋਂਸਲਰ ਬੀਬੀ ਕੁਲਵੰਤ ਕੋਰ, ਪ੍ਰਿਤਪਾਲ ਸਿੰਘ ਫੋਜੀ, ਆਰ. ਪੀ. ਸਿੰਘ, ਸੁਖਬੀਰ ਸਿੰਘ, ਪ੍ਰਧਾਨ ਗੁਰਚਰਨ ਕੋਰ, ਕਸ਼ਮੀਰ ਸਿੰਘ, ਅਦਿਤਿਯ ਬਾਲੀ, ਰਾਘਵ ਖੰਨਾ, ਕਮਲ ਭੂਸ਼ਨ ਅਗਰਵਾਲ, ਦਿਲਬਾਗ ਸਿੰਘ, ਵਿਨੋਦ ਕੁਮਾਰ ਕੁੱਕੂ, ਜਸਪ੍ਰੀਤ ਸਿੰਘ ਆਦਿ ਮੋਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …