Friday, October 31, 2025
Breaking News

11 ਸਤੰਬਰ 2021 ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ

ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਨਸ਼ਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 11 ਸਤੰਬਰ 2021 ਨੂੰ ਦੇਸ਼ ਭਰ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਸ਼੍ਰੀ ਰੰਜੀਵ ਪਾਲ ਸਿੰਘ ਚੀਮਾ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਨਿਊ ਇੰਡੀਆ ਇਨਸ਼ੋਰੈਂਸ, ਯੁਨਾਇਟਡ ਇੰਡੀਆ ਇਨਸ਼ੋਰੈਂਸ, ਨੈਸ਼ਨਲ ਇੰਨਸ਼ੋਰੈਂਸ ਅਤੇ ਓਰੀਐਂਟਲ ਇੰਨਸ਼ੋਰੈਂਸ ਕੰਪਨੀਆਂ ਦੇ ਮੈਨੇਜਰ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਿਮਨ ਹਸਤਾਖਰ ਵਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਇਨਸ਼ੋਰੈਂਸ ਕੰਪਨੀਆਂ ਦੇ ਮੈਨੇਜਰ ਨੂੰ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਰੱਖਣ ਬਾਰੇ ਦੱਸਿਆ।
                 ਮਾਨਯੋਗ ਸਕੱਤਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਲੋਕਾਂ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ।ਉਹ ਆਪਣੇ ਕੇਸ ਨੂੰ ਜਿਲ੍ਹਾ ਕੋਰਟ ਕੰਪਲੈਂਕਸ ਪਠਾਨਕੋਟ ਵਿੱਚ 11.09.2021 ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਰੱਖ ਸਕਦੇ ਹਨ।ਨੈਸ਼ਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ।ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾਂ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ।ਜਿਸ ਨਾਲ ਦੋਵੇ ਪਾਰਟੀਆਂ ਦਾ ਆਪਸੀ ਭਾਈਚਾਰਾ ਵਧਦਾ ਹੈ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …